For the best experience, open
https://m.punjabitribuneonline.com
on your mobile browser.
Advertisement

ਕੈਨੇਡਾ ਵਿੱਚ ਅਮਨਜੋਤ ਸਿੰਘ ਪੰਨੂ ਦੂਜੇ ਦਸਤਾਰਧਾਰੀ ਸੈਨੇਟਰ ਬਣੇ

10:23 AM Jul 14, 2024 IST
ਕੈਨੇਡਾ ਵਿੱਚ ਅਮਨਜੋਤ ਸਿੰਘ ਪੰਨੂ ਦੂਜੇ ਦਸਤਾਰਧਾਰੀ ਸੈਨੇਟਰ ਬਣੇ
Advertisement

ਦਲਬੀਰ ਸੱਖੋਵਾਲੀਆ
ਬਟਾਲਾ ,13 ਜੁਲਾਈ
ਪਿੰਡ ਸਰਫਕੋਟ ਦੀ ਮਿੱਟੀ ਨਾਲ ਮੋਹ ਰੱਖਣ ਵਾਲੇ ਅਤੇ ਰੋਜ਼ੀ ਰੋਟੀ ਲਈ ਕੈਨੈਡਾ ਗਏ ਅਮਨਜੋਤ ਸਿੰਘ ਪੰਨੂ ਨੂੰ ਕੈਨੇਡਾ ਦੇ ਸੂਬੇ ਅਲਬਰਟਾ ਦੀ ਸਰਕਾਰ ਵੱਲੋਂ ਯੂਨੀਵਰਸਿਟੀ ਆਫ਼ ਕੈਲਗਰੀ ਦੀ ਸੈਨੇਟ ਵਿੱਚ ਬਤੌਰ ਸੈਨੇਟਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਅਲਬਰਟਾ ਸੂਬੇ ਦੀ ਤਕਨੀਕੀ ਸਿੱਖਿਆ ਮੰਤਰੀ ਰਾਜਨ ਸਾਹਨੀ ਵੱਲੋਂ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਕੀਤੀ ਗਈ ਇਹ ਨਾਮਜ਼ਦਗੀ ਅਗਲੇ ਤਿੰਨ ਸਾਲਾਂ ਲਈ ਹੈ। ਪੰਨੂ ਨੇ ਦੱਸਿਆ ਕਿ ਸੈਨੇਟ ਦਾ ਰੋਲ ਜਿੱਥੇ ਵਿਦਿਆਰਥੀਆਂ ਦੇ ਭਵਿੱਖ ਨਾਲ ਜੁੜੀਆਂ ਯੋਜਨਾਵਾਂ ਉਲੀਕਣਾ ਹੁੰਦਾ ਹੈ, ਉੱਥੇ ਹੀ ਸਥਾਨਕ, ਕੌਮੀ, ਕੌਮਾਂਤਰੀ ਪੱਧਰ ’ਤੇ ਯੂਨੀਵਰਸਿਟੀ ਨੂੰ ਪ੍ਰਮੋਟ ਕਰਨਾ ਵੀ ਸੈਨੇਟਰਾਂ ਦੇ ਉਦੇਸ਼ਾਂ ਵਿੱਚੋਂ ਇੱਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਹ ਕੈਲਗਰੀ ਦੇ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਯੂਨੀਵਰਸਿਟੀ ਸਿੱਖਿਆ ਨਾਲ ਜੋੜਨ ਦੇ ਨਵੇਂ ਉਪਰਾਲੇ ਕਰਨਗੇ। ਇਸੇ ਤਰ੍ਹਾਂ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੂੰ ਸ਼ਹਿਰ ਦੇ ਪੰਜਾਬੀ ਭਾਈਚਾਰੇ ਅਤੇ ਪੰਜਾਬੀ ਅਦਾਰਿਆਂ, ਚੁਣੇ ਹੋਏ ਨੁਮਾਇੰਦਿਆਂ ਨਾਲ ਮਿਲਾ ਕੇ ਪੰਜਾਬੀ ਭਾਈਚਾਰੇ ਲਈ ਯੂਨੀਵਰਸਿਟੀ ਕੋਲੋਂ ਵਿਸ਼ੇਸ਼ ਉਪਰਾਲੇ ਕਰਵਾਏ ਜਾਣਗੇ।
ਜ਼ਿਕਰਯੋਗ ਹੈ ਕਿ ਕੁੱਲ 62 ਵੱਖ-ਵੱਖ ਮੈਂਬਰਾਂ ਵਿੱਚੋਂ ਪੰਨੂ ਮੌਜੂਦਾ ਸੈਨੇਟ ਦੇ ਦੂਜੇ ਦਸਤਾਰ-ਧਾਰੀ ਅਤੇ ਤੀਸਰੇ ਪੰਜਾਬੀ ਮੂਲ ਦੇ ਸੈਨੇਟਰ ਹਨ। ਪੰਨੂ ਨੇ ਮੰਤਰੀ ਸਾਹਨੀ ਅਤੇ ਪ੍ਰੀਮੀਅਰ ਡੈਨੀਅਲ ਸਮਿੱਥ ਦਾ ਧੰਨਵਾਦ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦਾ ਸਥਾਨਕ ਭਾਈਚਾਰੇ ਨਾਲ ਬਿਹਤਰ ਤਾਲਮੇਲ ਸਥਾਪਤ ਕਰਨ ’ਤੇ ਜ਼ੋਰ ਦੇਣਗੇ। ਪੰਨੂ ਇਸ ਵੇਲੇ ਕੈਨੇਡਾ ਦੇ ਸ਼ੈਡੋ ਮਨਿਸਟਰ ਆਫ਼ ਫਾਇਨਾਂਸ ਜਸਰਾਜ ਸਿੰਘ ਹੱਲਣ ਦੇ ਡਾਇਰੈਕਟਰ ਆਫ ਆਪਰੇਸ਼ਨਜ ਵੀ ਹਨ।

Advertisement

Advertisement
Advertisement
Author Image

sukhwinder singh

View all posts

Advertisement