For the best experience, open
https://m.punjabitribuneonline.com
on your mobile browser.
Advertisement

ਅਮਨਦੀਪ ਸਿੰਘ ਮਾਝਾ ਪ੍ਰੈੱਸ ਕਲੱਬ ਦੇ ਪ੍ਰਧਾਨ ਬਣੇ

09:44 AM Apr 10, 2024 IST
ਅਮਨਦੀਪ ਸਿੰਘ ਮਾਝਾ ਪ੍ਰੈੱਸ ਕਲੱਬ ਦੇ ਪ੍ਰਧਾਨ ਬਣੇ
ਪ੍ਰੈਸ ਕਲੱਬ ਭਵਾਨੀਗੜ੍ਹ ਦੇ ਨਵੇਂ ਚੁਣੇ ਪ੍ਰਧਾਨ ਅਮਨਦੀਪ ਸਿੰਘ ਮਾਝਾ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਮੈਂਬਰ। -ਫੋਟੋ: ਮੱਟਰਾਂ
Advertisement

ਪੱਤਰ ਪ੍ਰੇਰਕ
ਭਵਾਨੀਗੜ੍ਹ, 9 ਅਪਰੈਲ
ਪ੍ਰੈਸ ਕਲੱਬ ਭਵਾਨੀਗੜ੍ਹ ਦੀ ਸਾਲਾਨਾ ਚੋਣ ਮੀਟਿੰਗ ਸੰਯੁਕਤ ਪ੍ਰੈੱਸ ਕਲੱਬ ਦੇ ਦਫਤਰ ਵਿਖੇ ਇਕਬਾਲ ਸਿੰਘ ਫੱਗੂਵਾਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿੱਚ ਇਕਬਾਲ ਸਿੰਘ ਫੱਗੂਵਾਲਾ ਨੇ ਆਪਣੇ ਕਾਰਜਕਾਲ ਦੌਰਾਨ ਸਮੂਹ ਮੈਂਬਰਾਂ ਵੱਲੋਂ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ। ਸਾਰੇ ਮੈਂਬਰਾਂ ਨੇ ਇਕਬਾਲ ਸਿੰਘ ਫੱਗੂਵਾਲਾ ਵੱਲੋਂ ਨਿਭਾਏ ਸ਼ਾਨਦਾਰ ਰੋਲ ਦੀ ਸ਼ਲਾਘਾ ਕੀਤੀ। ਇਸ ਮਗਰੋਂ ਕਲੱਬ ਦੇ ਮੁੱਖ ਸਰਪ੍ਰਸਤ ਮੇਜਰ ਸਿੰਘ ਮੱਟਰਾਂ ਅਤੇ ਗੁਰਦਰਸ਼ਨ ਸਿੰਘ ਸਿੱਧੂ ਦੀ ਨਿਗਰਾਨੀ ਹੇਠ ਸਰਬਸੰਮਤੀ ਨਾਲ ਨਵੀਂ ਇਕਾਈ ਦੀ ਚੋਣ ਕੀਤੀ ਗਈ। ਇਸ ਮੌਕੇ ਅਮਨਦੀਪ ਸਿੰਘ ਮਾਝਾ ਪ੍ਰਧਾਨ, ਗੁਰਵਿੰਦਰ ਸਿੰਘ ਰੋਮੀ ਜਨਰਲ ਸਕੱਤਰ, ਮਨਦੀਪ ਕੁਮਾਰ ਅੱਤਰੀ ਖਜਾਨਚੀ, ਕ੍ਰਿਸ਼ਨ ਕੁਮਾਰ ਗਰਗ ਸੀਨੀਅਰ ਮੀਤ ਪ੍ਰਧਾਨ, ਇਕਬਾਲ ਸਿੰਘ ਫੱਗੂਵਾਲਾ ਜੋਆਇੰਟ ਸਕੱਤਰ,ਸੋਹਣ ਸਿੰਘ ਸੋਢੀ ਮੀਤ ਪ੍ਰਧਾਨ, ਵਿਜੈ ਕੁਮਾਰ ਸਿੰਗਲਾ ਪ੍ਰੈਸ ਸਕੱਤਰ, ਭੀਮਾ ਭੱਟੀਵਾਲ ਦਫ਼ਤਰ ਸਕੱਤਰ ਚੁਣੇ ਗਏ। ਰਸ਼ਪਿੰਦਰ ਪ੍ਰਿੰਸ, ਰਾਜੀਵ ਸ਼ਰਮਾ, ਹਰਪਾਲ ਸਿੰਘ ਘੁਮਾਣ ਅਤੇ ਜਤਿੰਦਰ ਸੈਂਟੀ ਅਗਜੈਕਟਿਵ ਕਮੇਟੀ ਮੈਂਬਰ ਬਣਾਏ ਗਏ।

Advertisement

Advertisement
Author Image

joginder kumar

View all posts

Advertisement
Advertisement
×