ਅਮਨਦੀਪ ਨਾਹਰ ਨੂੰ ਥਾਣਾ ਸਦਰ ਦਾ ਨਵਾਂ ਐੱਸਐੱਚਓ ਲਾਇਆ
08:05 AM Aug 27, 2024 IST
ਪੱਤਰ ਪ੍ਰੇਰਕ
ਫਗਵਾੜਾ, 26 ਅਗਸਤ
ਪੁਲੀਸ ਵਿਭਾਗ ਵੱਲੋਂ ਫ਼ੇਰਬਦਲ ਕਰਦਿਆਂ ਅਮਨਦੀਪ ਨਾਹਰ ਨੂੰ ਥਾਣਾ ਸਦਰ ਦਾ ਨਵਾਂ ਐੱਸਐੱਚਓ ਨਿਯੁਕਤ ਕੀਤਾ ਗਿਆ ਹੈ ਅਤੇ ਥਾਣਾ ਸਦਰ ਵਿਖੇ ਤਾਇਨਾਤ ਐਸ.ਐਚ.ਓ ਬਲਵਿੰਦਰ ਸਿੰਘ ਭੁੱਲਰ ਨੂੰ ਥਾਣਾ ਰਾਵਲਪਿੰਡੀ ਵਿਖੇ ਤਾਇਨਾਤ ਕਰ ਦਿੱਤਾ ਹੈ। ਅੱਜ ਆਪਣਾ ਅਹੁਦਾ ਸੰਭਾਲਣ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਨਸ਼ਿਆਂ ’ਤੇ ਕਾਬੂ ਪਾਉਣਾ ਤੇ ਲੋਕਾਂ ਨੂੰ ਇਨਸਾਫ਼ ਦੇਣਾ ਉਨ੍ਹਾਂ ਦੀ ਪਹਿਲ ਰਹੇਗੀ। ਉਨ੍ਹਾਂ ਕਿਹਾ ਕਿ ਕਿ ਜੇਕਰ ਲੋਕਾਂ ਨੂੰ ਕੋਈ ਵੀ ਸਮੱਸਿਆ ਹੈ ਤਾਂ ਉਹ ਤੁਰੰਤ ਉਨ੍ਹਾਂ ਨਾਲ ਸੰਪਰਕ ਕਰੇ।
Advertisement
Advertisement