For the best experience, open
https://m.punjabitribuneonline.com
on your mobile browser.
Advertisement

ਅਮਨ ਅਰੋੜਾ ਨੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ

08:57 AM Mar 13, 2024 IST
ਅਮਨ ਅਰੋੜਾ ਨੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ
ਸੁਨਾਮ ’ਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਉਂਦੇ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ।
Advertisement

ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 12 ਮਾਰਚ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਕਰੀਬ 1.08 ਕਰੋੜ ਦੀ ਲਾਗਤ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ।
ਉਨ੍ਹਾਂ ਗੋਬਿੰਦ ਨਗਰ, ਪਿੰਡੀ ਢਿੱਲਵਾਂ, ਪਿੰਡੀ ਸਤੀਪੁਰਾ, ਨਮੋਲ, ਮੰਡੇਰ ਕਲਾਂ, ਕੋਟੜਾ ਅਮਰੂ, ਕਿਲਾ ਭਰੀਆਂ, ਸ਼ਹੀਦ ਊਧਮ ਸਿੰਘ ਨਗਰ ਤੇ ਸਿੰਘਪੁਰਾ ਵਿੱਚ 22 ਲੱਖ ਰੁਪਏ ਦੀ ਲਾਗਤ ਨਾਲ 125 ਸੋਲਰ ਲਾਈਟਾਂ ਅਤੇ ਚੀਮਾ ਵਿੱਚ 15 ਲੱਖ ਦੀ ਲਾਗਤ ਨਾਲ 75 ਸਟਰੀਟ ਲਾਈਟਾਂ ਲਗਵਾਉਣ ਦਾ ਕੰਮ ਆਰੰਭ ਕਰਵਾਇਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਈਲਵਾਲ ਗੱਗੜਪੁਰ ਵਿੱਚ 15 ਲੱਖ ਦੀ ਲਾਗਤ ਨਾਲ ਉਸਾਰੇ ਦੋ ਕਲਾਸ ਰੂਮਾਂ ਦਾ ਉਦਘਾਟਨ ਕੀਤਾ ਅਤੇ 11 ਲੱਖ ਨਾਲ ਤਿਆਰ ਹੋਣ ਵਾਲੀ ਸਾਇੰਸ ਲੈਬ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਤੁੰਗਾਂ ਵਿੱਚ 4.60 ਲੱਖ ਦੀ ਲਾਗਤ ਵਾਲੇ ਵਾਲੀਬਾਲ ਗਰਾਊਂਡ ਦਾ ਉਦਘਾਟਨ ਕੀਤਾ ਜਦਕਿ ਸਾਹੋਕੇ ਦੇ ਸਰਕਾਰੀ ਸਕੂਲ ਵਿੱਚ 11 ਲੱਖ ਦੀ ਲਾਗਤ ਵਾਲੀ ਸਾਇੰਸ ਲੈਬ ਦਾ ਨੀਂਹ ਪੱਥਰ ਰੱਖਿਆ। ਕੈਬਨਿਟ ਮੰੰਤਰੀ ਨੇ ਕੁਲਾਰਖੁਰਦ ਵਿੱਚ 4.60 ਲੱਖ ਦੀ ਲਾਗਤ ਵਾਲੇ ਵਾਲੀਬਾਲ ਗਰਾਊਂਡ, 4 ਲੱਖ ਵਾਲੇ ਪਾਰਕ, 5 ਲੱਖ ਦੀ ਲਾਗਤ ਵਾਲੀ ਧਰਮਸ਼ਾਲਾ ਅਤੇ 15.65 ਲੱਖ ਦੀ ਲਾਗਤ ਨਾਲ ਤਿਆਰ ਸਕੂਲ ਦੀ ਚਾਰਦੀਵਾਰੀ ਦਾ ਉਦਘਾਟਨ ਕੀਤਾ। ਇਸ ਮੌਕੇ ਵੱਖ ਵੱਖ ਥਾਵਾਂ ਤੇ ਪਿੰਡਾਂ ਦੇ ਲੋਕ, ਬਲਾਕ ਪ੍ਰਧਾਨ ਅਤੇ ਅਧਿਕਾਰੀ ਵੀ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×