For the best experience, open
https://m.punjabitribuneonline.com
on your mobile browser.
Advertisement

ਅਮਨ ਅਰੋੜਾ ਵੱਲੋਂ 1.88 ਕਰੋੜ ਦੀ ਲਾਗਤ ਵਾਲੇ ਖੇਡ ਸਟੇਡੀਅਮ ਦਾ ਉਦਘਾਟਨ

06:11 AM Nov 30, 2024 IST
ਅਮਨ ਅਰੋੜਾ ਵੱਲੋਂ 1 88 ਕਰੋੜ ਦੀ ਲਾਗਤ ਵਾਲੇ ਖੇਡ ਸਟੇਡੀਅਮ ਦਾ ਉਦਘਾਟਨ
Advertisement

ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 29 ਨਵੰਬਰ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਥਾਨਕ ਸਰਕਾਰੀ ਉਦਯੋਗਿਕ ਸਿਖਲਾਈ ਕੇਂਦਰ ਵਿੱਚ ਪੰਜਾਬ ਸਰਕਾਰ ਵੱਲੋਂ 1.88 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਏ ਗਏ ਖੇਡ ਸਟੇਡੀਅਮ ਦਾ ਰਸਮੀ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਹ ਆਈਟੀਆਈ 1962 ਵਿੱਚ ਹੋਂਦ ਵਿੱਚ ਆਈ ਸੀ ਜਿਸ ਤੋਂ ਲੈ ਕੇ ਸਾਲ 2022 ਤੱਕ ਦੇ ਲਗਭਗ 60 ਸਾਲਾਂ ਦੇ ਅੰਤਰ ਵਿਚਾਲੇ ਇਸ ਵੱਡੇ ਅਦਾਰੇ ਦੀ ਸਾਂਭ ਸੰਭਾਲ ਲਈ ਕਿਸੇ ਵੀ ਸਰਕਾਰ ਵੱਲੋਂ ਕਦਮ ਨਹੀਂ ਚੁੱਕਿਆ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਇਨ੍ਹਾਂ ਢਾਈ ਸਾਲਾਂ ਦੇ ਸਮੇਂ ਦੌਰਾਨ ਜਿੱਥੇ 3.28 ਕਰੋੜ ਰੁਪਏ ਇਸ ਆਈਟੀਆਈ ਦੀ ਮੁਰੰਮਤ ਅਤੇ ਅਪਗਰੇਡੇਸ਼ਨ ਲਈ ਖਰਚੇ ਗਏ ਉੱਥੇ ਹੀ 1.88 ਕਰੋੜ ਰੁਪਏ ਦੀ ਲਾਗਤ ਨਾਲ ਸਟੇਡੀਅਮ ਬਣਾਉਣ ਦੇ ਕਾਰਜ ਆਰੰਭੇ ਗਏ ਜੋ ਕਿ ਅੱਜ ਮੁਕੰਮਲ ਹੋਣ ਤੋਂ ਬਾਅਦ ਇਹ ਸਟੇਡੀਅਮ ਖਿਡਾਰੀਆਂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਸ ਆਈਟੀਆਈ ਦੇ ਇੱਕ ਹੋਰ ਮਹੱਤਵਪੂਰਨ ਪ੍ਰਾਜੈਕਟ ਲਈ 1.66 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਹੋ ਚੁੱਕੀ ਹੈ ਜੋ ਕਿ ਜਲਦੀ ਹੀ ਜਾਰੀ ਹੋ ਜਾਵੇਗੀ। ਇਸ ਸਟੇਡੀਅਮ ਵਿੱਚ ਬਾਸਕਟਬਾਲ, ਵਾਲੀਬਾਲ, ਬੈਡਮਿੰਟਨ, ਲਾਅਨ ਟੈਨਿਸ, ਕ੍ਰਿਕਟ, 200 ਮੀਟਰ ਟਰੈਕ, ਵਾਕਿੰਗ ਟਰੈਕ ਦੇ ਨਾਲ-ਨਾਲ ਖਿਡਾਰੀਆਂ ਦੇ ਵਾਹਨਾਂ ਦੀ ਪਾਰਕਿੰਗ, ਬਾਥਰੂਮ ਬਲਾਕ, ਸਕਿਉਰਿਟੀ ਰੂਮ, ਪਾਣੀ ਅਤੇ ਲਾਈਟਾਂ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਬੱਚਿਆਂ ਲਈ ਝੂਲੇ ਵੀ ਲਗਾਏ ਹਨ। ਇਸ ਮੌਕੇ ਐੱਸਡੀਐੱਮ ਪ੍ਰਮੋਦ ਸਿੰਗਲਾ, ਲੋਕ ਨਿਰਮਾਣ ਵਿਭਾਗ ਦੇ ਐੱਸਈ ਗੁਰਮੀਤ ਸਿੰਘ ਸਰਾਓ, ਐਕਸੀਅਨ ਅਜੈ ਗਰਗ, ਐੱਸਡੀਓ ਅਨਿਲ ਗਰਗ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement