For the best experience, open
https://m.punjabitribuneonline.com
on your mobile browser.
Advertisement

ਸਫਾਈ ਕਰਮਚਾਰੀ ਯੂਨੀਅਨਾਂ ਦਾ ਆਪਸ ਵਿੱਚ ਰਲੇਵਾਂ

07:57 AM Mar 03, 2024 IST
ਸਫਾਈ ਕਰਮਚਾਰੀ ਯੂਨੀਅਨਾਂ ਦਾ ਆਪਸ ਵਿੱਚ ਰਲੇਵਾਂ
ਨਗਰ ਕੌਂਸਲ ਰੂਪਨਗਰ ਦੀ ਕੱਚੇ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸਾਥੀ ਕਰਮਚਾਰੀਆਂ ਨਾਲ।
Advertisement

ਜਗਮੋਹਨ ਸਿੰਘ
ਰੂਪਨਗਰ, 2 ਮਾਰਚ
ਸਥਾਨਕ ਨਗਰ ਕੌਂਸਲ ਦੇ ਕੱਚੇ ਸਫਾਈ ਕਰਮਚਾਰੀਆਂ ਨੇ 2 ਯੂਨੀਅਨ ਨੂੰ ਭੰਗ ਕਰ ਕੇ ਆਪਸ ਵਿੱਚ ਰਲੇਵਾਂ ਕਰ ਕੇ ਇੱਕ ਯੂਨੀਅਨ ਬਣਾ ਲਈ ਹੈ। ਨਗਰ ਕੌਂਸਲ ਦੇ ਸਮੂਹ ਸਫਾਈ ਕਰਮਚਾਰੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਬਾਅਦ ਦੁਪਿਹਰ ਨਗਰ ਕੌਂਸਲ ਰੂਪਨਗਰ ਦੇ ਦਫਤਰ ਵਿੱਚ ਹੋਈ। ਇਸ ਮੀਟਿੰਗ ਦੌਰਾਨ ਦੋ ਵੱਖੋ-ਵੱਖਰੀਆਂ ਯੂਨੀਅਨ ਦੇ ਪ੍ਰਧਾਨਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਇੱਕ ਯੂਨੀਅਨ ਬਲਾਉਣ ਦਾ ਐਲਾਨ ਕੀਤਾ। ਇਸ ਉਪਰੰਤ ਸਰਬ ਸੰਮਤੀ ਨਾਲ ਕੰਟਰੈਕਟ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਕੀਤੀ ਗਈ, ਜਿਸ ਦੌਰਾਨ ਅਜੇ ਭੱਟੀ ਲਾਲੂ ਨੂੰ ਪ੍ਰਧਾਨ ਚੁਣਿਆ ਗਿਆ। ਬਾਕੀ ਅਹੁਦੇਦਾਰਾਂ ਦੀ ਚੋਣ ਦਾ ਅਧਿਕਾਰ ਨਵ ਨਿਯੁਕਤ ਪ੍ਰਧਾਨ ਨੂੰ ਦਿੱਤਾ ਗਿਆ। ਇਸ ਮੌਕੇ ਜਗਦੀਪ ਕੁਮਾਰ , ਰੌਕੀ, ਬਲਰਾਜ ਸਿੰਘ , ਰਾਜ ਰਾਣੀ , ਵਿੱਕੀ , ਮੈਨੂੰ, ਕਾਜਲ, ਪੂਨਮ, ਭਿੰਦਰ ਕੌਰ, ਨੀਲਮ, ਅਮਨ ਤੇ ਕੁਲਵਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਸਫਾਈ ਕਰਮਚਾਰੀ ਹਾਜ਼ਰ ਸਨ।

Advertisement

Advertisement
Author Image

Advertisement
Advertisement
×