ਚੀਨ ਨਾਲ ਗੱਲਬਾਤ ਲਈ ਹਮੇਸ਼ਾ ਤਿਆਰ, ਤਿੱਬਤ ਦੀ ਆਜ਼ਾਦੀ ਦੀ ਮੰਗ ਨਹੀਂ ਕਰਦੇ: ਦਲਾਈਲਾਮਾ
09:40 PM Jul 08, 2023 IST
ਧਰਮਸ਼ਾਲਾ, 8 ਜੁਲਾਈ
ਤਿੱਬਤ ਦੇ ਅਧਿਆਤਮਕ ਆਗੂ ਦਲਾਈਲਾਮਾ ਨੇ ਅੱਜ ਪੇਈਚਿੰਗ ਨਾਲ ਗੱਲਬਾਤ ਦੀ ਇੱਛਾ ਜਤਾਉਂਦਿਆਂ ਸਾਫ਼ ਕੀਤਾ ਕਿ ਉਹ ਚੀਨ ਤੋਂ ਤਿੱਬਤ ਦੀ ਆਜ਼ਾਦੀ ਦੀ ਮੰਗ ਨਹੀਂ ਕਰ ਰਹੇ। ਦਿੱਲੀ ਜਾਣ ਤੋਂ ਪਹਿਲਾਂ ਕਾਂਗੜਾ ਹਵਾਈ ਅੱਡੇ ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਚੀਨ ਬਦਲ ਰਿਹਾ ਹੈ। ਹੁਣ ਉਸ ਨੂੰ ਅਹਿਸਾਸ ਹੋ ਗਿਆ ਹੈ ਕਿ ਤਿੱਬਤ ਦੇ ਲੋਕ ਬਹੁਤ ਮਜ਼ਬੂਤ ਹਨ ਅਤੇ ਤਿੱਬਤੀ ਸਮੱਸਿਆਵਾਂ ਨਾਲ ਨਜਿੱਠਣ ਦੇ ਸਮਰੱਥ ਹਨ, ਉਹ ਮੇਰੇ ਨਾਲ ਸੰਪਰਕ ਕਰਨਾ ਚਾਹੁੰਦੇ ਹਨ ਅਤੇ ਮੈਂ ਵੀ ਤਿਆਰ ਹਾਂ।’’ ਇੱਕ ਸਵਾਲ ਦੇ ਜਵਾਬ ਵਿੱਚ ਦਲਾਈਲਾਮਾ ਨੇ ਕਿਹਾ, ‘‘ਮੈਂ ਚੀਨ ਨਾਲ ਗੱਲਬਾਤ ਕਰਨ ਲਈ ਹਮੇਸ਼ਾ ਤਿਆਰ ਹਾਂ ਅਤੇ ਕੁੱਝ ਸਾਲ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਅਸੀਂ ਪੂਰਨ ਆਜ਼ਾਦੀ ਦੀ ਮੰਗ ਨਹੀਂ ਕਰ ਰਹੇ ਅਤੇ ਚੀਨ ਦਾ ਹਿੱਸਾ ਬਣੇ ਰਹਾਂਗੇ।’’ ਤਿੱਬਤੀ ਅਧਿਆਤਮਕ ਆਗੂ ਦਾ ਦਿੱਲੀ ਵਿੱਚ ਦੋ ਦਿਨ ਠਹਿਰਣ ਦਾ ਪ੍ਰੋਗਰਾਮ ਹੈ। ਫਿਰ ਉਹ ਲੱਦਾਖ ਜਾਣਗੇ। -ਪੀਟੀਆਈ
Advertisement
Advertisement