For the best experience, open
https://m.punjabitribuneonline.com
on your mobile browser.
Advertisement

ਨੇਬਰਹੁੱਡ ਕੈਂਪਸ ਰੱਲਾ ਵਿਚ ਅਲੂਮਨੀ ਮੀਟ ਕਰਵਾਈ

07:13 AM Mar 29, 2024 IST
ਨੇਬਰਹੁੱਡ ਕੈਂਪਸ ਰੱਲਾ ਵਿਚ ਅਲੂਮਨੀ ਮੀਟ ਕਰਵਾਈ
ਸਾਬਕਾ ਵਿਦਿਆਰਥੀ ਹਰਮਿੰਦਰ ਬਿੱਟੂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
Advertisement

ਮਾਨਸਾ: ਪੰਜਾਬੀ ਯੂਨੀਵਰਸਿਟੀ ਬਾਬਾ ਜੋਗੀ ਪੀਰ ਨੇਬਰਹੁੱਡ ਕੈਂਪਸ ਰੱਲਾ ਵਿਚ ਮੁਖੀ ਡਾ. ਮੁਨੀਸ਼ ਕੁਮਾਰ ਦੀ ਅਗਵਾਈ ਹੇਠ ਐੱਲੂਮਨੀ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੌਰਾਨ ਕਾਲਜ ਦੇ ਸਾਬਕਾ ਵਿਦਿਆਰਥੀਆਂ ਨੂੰ ਰੂ-ਬ-ਰੂ ਕਰਵਾਇਆ ਗਿਆ। ਪ੍ਰੋ. ਕੁਲਵਿੰਦਰ ਸਿੰਘ ਗੁੱਜਰਾਂ ਨੇ ਦੱਸਿਆ ਕਿ ਸਾਬਕਾ ਵਿਦਿਆਰਥੀਆਂ ਨੇ ਵੰਨ-ਸੁਵੰਨੀਆਂ ਕਲਾਵਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਤਬੋਲਾ ਗੇਮ ਵੀ ਕਰਵਾਈ ਗਈ ਜਿਸ ਵਿਚੋਂ ਜੇਤੂ ਹਰਮਿੰਦਰ ਸਿੰਘ ਬਿੱਟੂ ਨੂੰ ਮੁਖੀ ਨੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰੋ. ਮਨਪ੍ਰੀਤ ਸਿੰਘ, ਪ੍ਰੋ. ਮਨਪ੍ਰੀਤ ਕੌਰ, ਡਾ. ਹਸਨ ਸਰਦਾਰ ਅਤੇ ਸਾਬਕਾ ਵਿਦਿਆਰਥੀਆਂ ਲਖਵੀਰ ਸਿੰਘ, ਬਲੌਰ ਸਿੰਘ, ਹਰਪ੍ਰੀਤ ਸਿੰਘ, ਬਲਕਾਰ ਸਿੰਘ ਝਾੜੋਂ, ਸੁਖਵਿੰਦਰ ਸਿੰਘ ਅਕਲੀਆ, ਰਮਨਦੀਪ, ਰਣਜੋਤ ਯੂ.ਕੇ., ਜਜਵਿੰਦਰ ਸਿੰਘ, ਹਰਪ੍ਰੀਤ ਸਿੰਘ, ਮਨਜੀਤ ਸਿੰਘ, ਬੇਅੰਤ ਕੌਰ ਨੇ ਵੀ ਸੰਬੋਧਨ ਕੀਤਾ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×