ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੀਏਯੂ ਦੇ ਕਮਿਊਨਿਟੀ ਸਾਇੰਸ ਕਾਲਜ ਵਿੱਚ ਅਲੂਮਨੀ ਮੀਟ

08:00 AM Nov 30, 2024 IST
ਅਲੂਮਨੀ ਮੀਟ ਵਿੱਚ ਹਾਜ਼ਰ ਸਾਬਕਾ ਤੇ ਮੌਜੂਦਾ ਵਿਦਿਆਰਥੀ। -ਫੋਟੋ: ਬਸਰਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 29 ਨਵੰਬਰ
ਪੀਏਯੂ ਦੇ ਕਮਿਊਨਿਟੀ ਸਾਇੰਸ ਕਾਲਜ ਵਿੱਚ ਸਾਬਕਾ ਵਿਦਿਆਰਥੀਆਂ ਦੀ ਮਿਲਣੀ ਕਰਵਾਈ ਗਈ। ਇਸ ਮੌਕੇ ਕਾਲਜ ਤੋਂ ਪੜ੍ਹ ਚੁੱਕੇ ਤੇ ਮੌਜੂਦਾ ਵਿਦਿਆਰਥੀ, ਪੀਏਯੂ ਦੇ ਉੱਚ ਅਧਿਕਾਰੀ ਅਤੇ ਅਮਲੇ ਦੇ ਮੈਂਬਰ ਪੂਰੇ ਚਾਅ ਅਤੇ ਜੋਸ਼ ਨਾਲ ਇਕੱਤਰ ਹੋਏ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 250 ਦੇ ਕਰੀਬ ਸਾਬਕਾ ਵਿਦਿਆਰਥੀ ਇਸ ਮੀਟ ਲਈ ਹਾਜ਼ਰ ਸਨ। ਇਹ ਮੀਟ ਸਾਬਕਾ ਡਾ. ਸੁਖਵੰਤ ਕੌਰ ਮਾਨ, ਡਾ. ਮਨਜੀਤ ਕੌਰ ਢਿੱਲੋਂ, ਡਾ. ਨੀਲਮ ਗਰੇਵਾਲ, ਡਾ. ਜਸਵਿੰਦਰ ਕੌਰ ਸਾਂਘਾ, ਡਾ. ਜਤਿੰਦਰ ਕਿਸ਼ਤਵਾੜੀਆ, ਡਾ. ਜਤਿੰਦਰ ਕੌਰ ਗੁਲਾਟੀ ਅਤੇ ਡਾ. ਸੰਦੀਪ ਬੈਂਸ ਤੋਂ ਬਿਨਾਂ ਸੇਵਾ ਮੁਕਤ ਮਾਹਰਾਂ ਦੀ ਹਾਜ਼ਰੀ ਸਮੇਤ ਮਨਾਈ ਗਈ। ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਕਮਿਊਨਿਟੀ ਸਾਇੰਸ ਕਾਲਜ ਜਿਸ ਦਾ ਪੁਰਾਣਾ ਨਾਂ ਗ੍ਰਹਿ ਵਿਗਿਆਨ ਕਾਲਜ ਸੀ, ਨੇ ਪੀਏਯੂ ਦੇ ਵਿਕਾਸ ਵਿੱਚ ਬਿਹਤਰੀਨ ਯੋਗਦਾਨ ਪਾਇਆ ਹੈ। ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਕਾਲਜ ਦੀਆਂ ਅਕਾਦਮਿਕ, ਖੇਡਾਂ ਅਤੇ ਸਹਿ ਗਤੀਵਿਧੀਆਂ ਵਿੱਚ ਪ੍ਰਾਪਤੀਆਂ ਬਾਰੇ ਗੱਲ ਕੀਤੀ। ਮੀਟ ਦੌਰਾਨ ਕਾਲਜ ਦਾ ਸੋਵੀਨਰ ਵੀ ਰਿਲੀਜ਼ ਕੀਤਾ ਗਿਆ। ਕਾਲਜ ਦੇ ਸਾਬਕਾ ਡੀਨਾਂ ਵਿੱਚੋਂ ਸਭ ਤੋਂ ਸੀਨੀਅਰ ਡਾ. ਸੁਖਵੰਤ ਕੌਰ ਮਾਨ ਨੇ ਆਪਣੇ ਤਜਰਬੇ ਸਾਂਝੇ ਕੀਤੇ।

Advertisement

Advertisement