ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਅਲਫ਼ਾਜ਼’ ਨੂੰ ਮਿਲੇਗਾ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਐਵਾਰਡ

07:55 AM Nov 16, 2024 IST

ਨਿੱਜੀ ਪੱਤਰ ਪ੍ਰੇਰਕ
ਮੋਗਾ, 15 ਨਵੰਬਰ
ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਵੱਲੋਂ ਉੱਭਰੇ ਨੌਜਵਾਨ ਕਹਾਣੀਕਾਰ ‘ਅਲਫ਼ਾਜ਼’ ਨੂੰ ਪੁਸਤਕ ‘ਛਲਾਵਿਆਂ ਦੀ ਰੁੱਤ’ ਲਈ 17 ਨਵੰਬਰ ਨੂੰ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਕੇਂਦਰ ਪ੍ਰਧਾਨ ਡਾ. ਲੇਖ ਰਾਜ ਦੀ ਪ੍ਰਧਾਨਗੀ ਹੇਠ ਮੀਟਿੰਗ ਵਿਚ ਸਨਮਾਨ ਸਮਾਰੋਹ 17 ਨਵੰਬਰ ਨੂੰ ਰਾਮ ਸਿੰਘ ਦੱਤ ਯਾਦਗਾਰੀ ਭਵਨ ਗੁਰਦਾਸਪੁਰ ਵਿੱਚ ਕਰਵਾਉਣ ਦਾ ਫੈਸਲਾ ਹੋਇਆ। ਇਸ ਮੌਕੇ ਸਮਾਜਿਕ ਮਸਲਿਆਂ ਦੇ ਸਾਰਥਕ ਵਿਸ਼ਲੇਸ਼ਕ ਡਾ. ਪਿਆਰਾ ਲਾਲ ਗਰਗ ਹੋਣਗੇ। ਮੁੱਖ ਮਹਿਮਾਨ ਪੱਤਰਕਾਰ ਤੇ ਲੇਖਕ ‘ਸਤਨਾਮ ਸਿੰਘ ਮਾਣਿਕ’ ਹੋਣਗੇ ਤੇ ਪ੍ਰਧਾਨਗੀ ਮੰਡਲ ਵਿੱਚ ਦਰਸ਼ਨ ਸਿੰਘ ਬੁੱਟਰ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਡਾ. ਕਰਮਜੀਤ ਸਿੰਘ ਸੰਪਾਦਕ ‘ਚਿਰਾਗ’, ਹਰਜਿੰਦਰ ਸਿੰਘ ਅਟਵਾਲ ਸੀਨੀਅਰ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਡਾ. ਕੁਲਦੀਪ ਪੁਰੀ ਨਾਮਵਰ ਆਲੋਚਕ ਸ਼ਾਮਲ ਹੋਣੇਗੇ।

Advertisement

Advertisement