ਹੈਦਰਾਬਾਦ ਵਿੱਚ ਅੱਲੂ ਅਰਜੁਨ ਦੇ ਘਰ ਦੀ ਭੰਨਤੋੜ
06:55 AM Dec 23, 2024 IST
Advertisement
ਹੈਦਰਾਬਾਦ: ‘ਉਸਮਾਨੀਆ ਯੂਨੀਵਰਸਿਟੀ ਜੁਆਇੰਟ ਐਕਸ਼ਨ ਕਮੇਟੀ’ ਦੇ ਮੈਂਬਰ ਹੋਣ ਦਾ ਦਾਅਵਾ ਕਰਨ ਵਾਲੇ ਲੋਕਾਂ ਦੇ ਇੱਕ ਗਰੁੱਪ ਨੇ ਅੱਜ ਇੱਥੇ ਅੱਲੂ ਅਰਜੁਨ ਦੇ ਘਰ ਵਿੱਚ ਭੰਨ-ਤੋੜ ਕੀਤੀ। ਪ੍ਰਦਰਸ਼ਨਕਾਰੀਆਂ ਨੇ ਅਦਾਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਉਸ ਔਰਤ ਲਈ ਇਨਸਾਫ਼ ਦੀ ਮੰਗ ਕੀਤੀ ਜਿਸ ਦੀ ਇਸ ਮਹੀਨੇ ਸੰਧਿਆ ਸਿਨੇਮਾਘਰ ਵਿੱਚ ਭਗਦੜ ਦੌਰਾਨ ਮੌਤ ਹੋ ਗਈ ਸੀ। ਇਸ ਮਹੀਨੇ ਦੇ ਸ਼ੁਰੂ ਵਿੱਚ ਅੱਲੂ ਅਰਜੁਨ ਦੀ ਫਿਲਮ ‘ਪੁਸ਼ਪਾ 2’ ਦੀ ਸਕਰੀਨਿੰਗ ਮੌਕੇ ਸਿਨੇਮਾਘਰ ਵਿੱਚ ਭਗਦੜ ਮੱਚ ਗਈ ਸੀ, ਜਿਸ ’ਚ ਔਰਤ ਦੀ ਮੌਤ ਹੋ ਗਈ, ਜਦੋਂਕਿ ਉਸ ਦਾ ਲੜਕਾ ਬੇਹੋਸ਼ ਹੋ ਗਿਆ ਸੀ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਇਹ ਐਕਸ਼ਨ ਕਮੇਟੀ ਤਿਲੰਗਾਨਾ ਨੂੰ ਰਾਜ ਦਾ ਦਰਜਾ ਦਿਵਾਉਣ ਲਈ ਚੱਲੇ ਅੰਦੋਲਨ ਵਿੱਚ ਮੋਹਰੀ ਰਹੀ ਸੀ। ਉਧਰ, ਅੱਲੂ ਅਰਜੁਨ ਨੇ ਪ੍ਰਸ਼ੰਸਕਾਂ ਨੂੰ ਆਨਲਾਈਨ ਤੇ ਆਫਲਾਈਨ ਕਿਸੇ ਤਰ੍ਹਾਂ ਦੀ ਕੋਈ ਅਪਮਾਨਜਨਕ ਟਿੱਪਣੀ ਨਾ ਕਰਨ ਦੀ ਅਪੀਲ ਕੀਤੀ ਹੈ। -ਪੀਟੀਆਈ
Advertisement
Advertisement
Advertisement