For the best experience, open
https://m.punjabitribuneonline.com
on your mobile browser.
Advertisement

‘Allu Arjun ਦੀ ਕੋਈ ਗਲਤੀ ਨਹੀਂ’

08:49 PM Dec 13, 2024 IST
‘allu arjun ਦੀ ਕੋਈ ਗਲਤੀ ਨਹੀਂ’
ਅੱਲੂ ਅਰਜੁਨ।
Advertisement

ਹੈਦਰਾਬਾਦ, 13 ਦਸੰਬਰ
ਫਿਲਮ ‘ਪੁਸ਼ਪਾ 2’ ਦੇ 4 ਦਸੰਬਰ ਦੇ ਪ੍ਰਦਰਸ਼ਨ ਦੌਰਨ ਇਕ ਥੀਏਟਰ ਵਿੱਚ ਮਚੀ ਭਗਦੜ ’ਚ ਜਾਨ ਗੁਆਉਣ ਵਾਲੀ ਮਹਿਲਾ ਦੇ ਪਤੀ ਨੇ ਅੱਜ ਕਿਹਾ ਕਿ ਅਦਾਕਾਰ ਅੱਲੂ ਅਰਜੁਨ ਦੀ ਇਸ ਵਿੱਚ ਕੋਈ ਗਲਤੀ ਨਹੀਂ ਹੈ ਅਤੇ ਉਹ ਇਸ ਤ੍ਰਾਸਦੀ ਲਈ ਅਦਾਕਾਰ ਨੂੰ ਜ਼ਿੰਮੇਵਾਰ ਨਹੀਂ ਮੰਨਦਾ ਹੈ।

Advertisement

ਮਹਿਲਾ ਦੇ ਪਤੀ ਭਾਸਕਰ ਨੇ ਕਿਹਾ ਕਿ ਉਹ ਇਸ ਘਟਨਾ ਦੇ ਸਬੰਧ ਵਿੱਚ ਦਰਜ ਕਰਵਾਇਆ ਗਿਆ ਆਪਣਾ ਕੇਸ ਵਾਪਸ ਲੈਣ ਲਈ ਤਿਆਰ ਹੈ। ਉਸ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਅੱਲੂ ਅਰਜੁਨ ਦਾ ਥੀਏਟਰ ਵਿੱਚ ਆਉਣਾ ਗਲਤ ਨਹੀਂ ਹੈ। ਮੈਂ ਆਪਣਾ ਕੇਸ ਵਾਪਸ ਲੈਣ ਲਈ       ਤਿਆਰ ਹਾਂ।’’
ਭਾਸਕਰ ਨੇ ਦੱਸਿਆ ਕਿ ਪੁਲੀਸ ਨੇ ਉਸ ਨੂੰ ਅਰਜੁਨ ਦੀ ਗ੍ਰਿਫ਼ਤਾਰ ਬਾਰੇ ਕੋਈ ਸੂਚਨਾ ਨਹੀਂ ਦਿੱਤੀ ਅਤੇ ਅਖ਼ਬਾਰਾਂ ਤੋਂ ਹੀ ਉਸ ਨੂੰ ਇਸ ਬਾਰੇ ਜਾਣਕਾਰੀ ਮਿਲੀ। ਅਸਲ ਵਿੱਚ, 4 ਦਸੰਬਰ ਰਾਤ ਨੂੰ ਅਦਾਕਾਰ ਦੀ ਇਕ ਝਲਕ ਪਾਉਣ ਲਈ ਵੱਡੀ ਗਿਣਤੀ ਪ੍ਰਸ਼ੰਸਕ ਸੰਧਿਆ ਥੀਏਟਰ ਵਿੱਚ ਇਕੱਤਰ ਹੋਏ ਸਨ। ਉਸੇ ਦੌਰਾਨ ਭਗਦੜ ਮਚਣ ਕਾਰਨ 35 ਸਾਲਾ ਔਰਤ ਰੇਵਤੀ ਦੀ ਮੌਤ ਹੋ ਗਈ ਸੀ ਅਤੇ ਉਸ ਦਾ ਅੱਠ ਸਾਲ ਦਾ ਪੁੱਤਰ ਜ਼ਖ਼ਮੀ ਹੋ ਗਿਆ ਸੀ। ਉਸ ਦਾ ਇੱਥੋਂ ਦੇ ਇਕ ਨਿੱਜੀ ਹਸਪਤਾਲ ਵਿੱਚ ਇਲਾਜ ਜਾਰੀ ਹੈ।

Advertisement

ਹੈਦਰਾਬਾਦ ਪੁਲੀਸ ਨੇ ਔਰਤ ਦੀ ਮੌਤ ਦੇ ਮਾਮਲੇ ਵਿੱਚ ਅੱਜ ਸਵੇਰੇ ਅੱਲੂ ਅਰਜੁਨ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਤੇ ਅਦਾਲਤ ਨੇ ਅਦਾਕਾਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜਣ ਦਾ ਹੁਕਮ ਦਿੱਤਾ ਸੀ। ਹਾਲਾਂਕਿ, ਬਾਅਦ ਵਿੱਚ ਤਿਲੰਗਾਨਾ ਹਾਈ ਕੋਰਟ ਨੇ ਉਸ ਨੂੰ ਚਾਰ ਹਫ਼ਤੇ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ। -ਪੀਟੀਆਈ

Advertisement
Author Image

Advertisement