For the best experience, open
https://m.punjabitribuneonline.com
on your mobile browser.
Advertisement

ਰਾਜਸਥਾਨ ਵਿੱਚ ਨਵੇਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ

07:09 AM Jan 06, 2024 IST
ਰਾਜਸਥਾਨ ਵਿੱਚ ਨਵੇਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦੇ ਹੋਏ ਮੁੱਖ ਮੰਤਰੀ ਭਜਨ ਲਾਲ ਸ਼ਰਮਾ। -ਫੋਟੋ: ਪੀਟੀਆਈ
Advertisement

ਜੈਪੁਰ, 5 ਜਨਵਰੀ
ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਗ੍ਰਹਿ ਤੇ ਆਬਕਾਰੀ ਸਣੇ ਅੱਠ ਵਿਭਾਗ ਆਪਣੇ ਕੋਲ ਰੱਖ ਕੇ ਬਾਕੀ ਮਹਿਕਮੇ ਮੰਤਰੀਆਂ ਨੂੰ ਵੰਡ ਦਿੱਤੇ ਹਨ। ਉਪ ਮੁੱਖ ਮੰਤਰੀ ਦੀਆ ਕੁਮਾਰ ਨੂੰ ਵਿੱਤ, ਸੈਰ-ਸਪਾਟਾ, ਕਲਾ ਤੇ ਸਭਿਆਚਾਰ, ਪੀਡਬਲਿਊਡੀ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦਿੱਤੇ ਹਨ। ਪ੍ਰੇਮ ਚੰਦ ਬੈਰਵਾ, ਜਿਨ੍ਹਾਂ 15 ਦਸੰਬਰ ਨੂੰ ਸੂਬੇ ਦੇ ਦੂਜੇ ਮੁੱਖ ਮੰਤਰੀ ਵਜੋਂ ਹਲਫ਼ ਲਿਆ ਸੀ, ਨੂੰ ਤਕਨੀਕੀ ਸਿੱਖਿਆ, ਉੱਚੇਰੀ ਸਿੱਖਿਆ, ਆਯੂਰਵੇਦ, ਟਰਾਂਸਪੋਰਟ ਤੇ ਸੜਕ ਸੁਰੱਖਿਆ ਮਹਿਕਮਿਆਂ ਦਾ ਚਾਰਜ ਮਿਲਿਆ ਹੈ। ਕਿਰੋੜੀ ਲਾਲ ਮੀਨਾ ਨੂੰ ਖੇਤੀ, ਪੇਂਡੂ ਵਿਕਾਸ, ਆਫ਼ਤ ਪ੍ਰਬੰਧਨ ਤੇ ਲੋਕ ਸ਼ਿਕਾਇਤਾਂ ਵਿਭਾਗ ਦਿੱਤੇ ਗਏ ਹਨ। ਇਸੇ ਤਰ੍ਹਾਂ ਰਾਜਵਰਧਨ ਰਾਠੌਰ ਨੂੰ ਸਨਅਤਾਂ, ਆਈਟੀ ਤੇ ਸੰਚਾਰ, ਨੌਜਵਾਨ ਮਾਮਲੇ ਤੇ ਖੇਡਾਂ, ਹੁਨਰ ਵਿਕਾਸ ਤੇ ਉੱਦਮੀ ਅਤੇ ਸੈਨਿਕ ਕਲਿਆਣ ਵਿਭਾਗਾਂ ਦੀ ਕਮਾਨ ਸੌਂਪੀ ਗਈ ਹੈ। ਮੀਨਾ ਤੇ ਰਾਠੌਰ ਨੇ ਅਸੈਂਬਲੀ ਚੋਣਾਂ ਲੜਨ ਲਈ ਸੰਸਦ ਦੀ ਮੈਂਬਰੀ ਤੋਂ ਅਸਤੀਫਾ ਦਿੱਤਾ ਸੀ। 30 ਦਸੰਬਰ ਨੂੰ ਹੋਏ ਹਲਫ਼ਦਾਰੀ ਸਮਾਗਮ ਦੌਰਾਨ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀਆਂ ਨੂੰ ਛੱਡ ਕੇ 22 ਮੰਤਰੀਆਂ ਨੇ ਸਹੁੰ ਚੁੱਕੀ ਸੀ। ਹੋਰਨਾਂ ਕੈਬਨਿਟ ਮੰਤਰੀਆਂ ਵਿਚੋਂ ਮਦਨ ਦਿਲਾਵਰ ਨੂੰ ਸਕੂਲ ਸਿੱਖਿਆ, ਪੰਚਾਇਤੀ ਰਾਜ ਤੇ ਸੰਸਕ੍ਰਿਤ ਸਿੱਖਿਆ ਵਿਭਾਗ ਜਦੋਂਕਿ ਗਜੇਂਦਰ ਸਿੰਘ ਖੀਮਸਾਰ ਨੂੰ ਮੈਡੀਕਲ ਤੇ ਸਿਹਤ ਮਹਿਕਮੇ ਮਿਲੇ ਹਨ। ਮੁੱਖ ਮੰਤਰੀ ਸ਼ਰਮਾ ਨੇ ਆਪਣੇ ਕੋਲ ਅਮਲਾ, ਯੋਜਨਾਬੰਦੀ, ਸੂਚਨਾ ਤੇ ਲੋਕ ਸੰਪਰਕ ਅਤੇ ਐਂਟੀ-ਕੁਰੱਪਸ਼ਨ ਬਿਊਰੋ ਦੇ ਵਿਭਾਗ ਰੱਖੇ ਹਨ। ਜੋਗਾਰਾਮ ਨੂੰ ਸੰਸਦੀ ਮਾਮਲੇ, ਕਾਨੂੰਨ ਤੇ ਕਾਨੂੰਨੀ ਮਸਲੇ, ਕਨੱਈਆ ਲਾਲ ਨੂੰ ਲੋਕ ਸਿਹਤ ਤੇ ਇੰਜਨੀਅਰਿੰਗ ਤੇ ਜ਼ਮੀਨਦੋਜ਼ ਪਾਣੀ, ਅਵਿਨਾਸ਼ ਗਹਿਲੋਤ ਨੂੰ ਸਮਾਜਿਕ ਨਿਆਂ ਤੇ ਸਸ਼ਕਤੀਕਰਨ, ਸੁਮਿਤ ਗੋਦਾਰਾ ਨੂੰ ਖੁਰਾਕ ਤੇ ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲੇ ਵਿਭਾਗ ਦਿੱਤੇ ਗਏ ਹਨ। -ਪੀਟੀਆਈ

Advertisement

ਮੋਦੀ ਵੱਲੋਂ ਜੈਪੁਰ ’ਚ ਭਾਜਪਾ ਦਫ਼ਤਰ ਦਾ ਦੌਰਾ

ਜੈਪੁਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇਥੇ ਭਾਜਪਾ ਦਫ਼ਤਰ ਵਿੱਚ ਅਹੁਦੇਦਾਰਾਂ ਤੇ ਨਵੇਂ ਚੁਣੇ ਵਿਧਾਇਕਾਂ ਨੂੰ ਮਿਲੇ। ਪ੍ਰਧਾਨ ਮੰਤਰੀ ਬਣਨ ਮਗਰੋਂ ਸ੍ਰੀ ਮੋਦੀ ਦੀ ਜੈਪੁਰ ਭਾਜਪਾ ਦਫ਼ਤਰ ’ਚ ਇਹ ਪਹਿਲੀ ਫੇਰੀ ਹੈ। ਰਾਜਪਾਲ ਕਲਰਾਜ ਮਿਸ਼ਰਾ ਤੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਸ੍ਰੀ ਮੋਦੀ ਦਾ ਹਵਾਈ ਅੱਡੇ ’ਤੇ ਸਵਾਗਤ ਕੀਤਾ। ਸ੍ਰੀ ਮੋਦੀ ਭਾਜਪਾ ਦਫ਼ਤਰ ਤੋਂ ਰਾਜ ਭਵਨ ਚਲੇ ਗਏ, ਜਿੱਥੇ ਉਨ੍ਹਾਂ ਰਾਤ ਕੱਟੀ। -ਪੀਟੀਆਈ

Advertisement

ਕਰਨਪੁਰ ਸੀਟ ਲਈ 70 ਫੀਸਦ ਤੋਂ ਵੱਧ ਪੋਲਿੰਗ

ਜੈਪੁਰ: ਰਾਜਸਥਾਨ ਵਿਚ ਕਰਨਪੁਰ ਅਸੈਂਬਲੀ ਹਲਕੇ ਲਈ ਅੱਜ ਸ਼ਾਮੀਂ ਪੰਜ ਵਜੇ ਤੱਕ 70 ਫੀਸਦ ਤੋਂ ਵੱਧ ਪੋਲਿੰਗ ਹੋਈ। ਸ਼ਰਮਾ ਸਰਕਾਰ ’ਚ ਮੰਤਰੀ ਸੁਰੇਂਦਰ ਪਾਲ ਸਿੰਘ ਟੀਟੀ ਇਸ ਹਲਕੇ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ। ਮਹਿਕਮਿਆਂ ਦੀ ਵੰਡ ਦੌਰਾਨ ਟੀਟੀ ਨੂੰ ਰਾਜ ਮੰਤਰੀ (ਸੁਤੰਤਰ ਚਾਰਜ) ਵਜੋਂ ਖੇਤੀ ਮਾਕਰੀਟਿੰਗ ਬੋਰਡ, ਕਮਾਂਡ ਏਰੀਆ ਵਿਕਾਸ ਤੇ ਪਾਣੀ ਉਪਯੋਗਤਾ ਵਿਭਾਗ ਦਿੱਤੇ ਗਏ ਹਨ। ਕਾਂਗਰਸ ਉਮੀਦਵਾਰ ਤੇ ਤਤਕਾਲੀ ਵਿਧਾਇਕ ਗੁਰਮੀਤ ਸਿੰਘ ਕੂਨਰ ਦੇ ਅਕਾਲ ਚਲਾਣੇ ਕਰਕੇ ਇਸ ਸੀਟ ’ਤੇ ਚੋਣ ਨੂੰ ਮੁਲਤਵੀ ਕਰਨਾ ਪਿਆ ਸੀ। ਵੋਟਿੰਗ ਸਵੇਰੇ ਸੱਤ ਵਜੇ ਸ਼ੁਰੂ ਹੋਈ ਤੇ ਸ਼ਾਮ 6 ਵਜੇ ਤੱਕ ਜਾਰੀ ਰਹੀ। ਮੁੱਖ ਚੋਣ ਅਧਿਕਾਰੀ ਪ੍ਰਵੀਨ ਗੁਪਤਾ ਨੇ ਕਿਹਾ ਕਿ ਸ਼ਾਮੀਂ ਪੰਜ ਵਜੇ ਤੱਕ 72.10 ਫੀਸਦ ਵੋਟਾਂ ਪਈਆਂ ਹਨ। -ਪੀਟੀਆਈ

Advertisement
Author Image

joginder kumar

View all posts

Advertisement