ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਠੇਕਿਆਂ ਦੀ ਅਲਾਟਮੈਂਟ: ਡਰਾਅ ਤੋਂ 528.52 ਕਰੋੜ ਦਾ ਮਾਲੀਆ

06:41 AM Mar 29, 2024 IST
ਮੁਹਾਲੀ ਵਿੱਚ ਸ਼ਰਾਬ ਦੇ ਠੇਕਿਆਂ ਦਾ ਡਰਾਅ ਕੱਢਦੇ ਹੋਏ ਅਧਿਕਾਰੀ।

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 28 ਮਾਰਚ
ਜ਼ਿਲ੍ਹਾ ਐਸ.ਏ.ਐਸ ਨਗਰ (ਮੁਹਾਲੀ) ਵਿੱਚ ਅੱਜ ਸ਼ਰਾਬ ਦੇ ਠੇਕਿਆਂ ਦੇ ਐੱਲ-2 ਅਤੇ ਐੱਲ-141 ਲਾਇਸੈਂਸਾਂ ਦੀ ਅਲਾਟਮੈਂਟ ਲਈ ਪ੍ਰਾਪਤ ਹੋਈਆਂ ਅਰਜ਼ੀਆਂ ਰਾਹੀਂ ਪਿਛਲੇ ਸਾਲ 469 ਕਰੋੜ ਰੁਪਏ ਦੇ ਮਾਲੀਏ ਦੇ ਮੁਕਾਬਲੇ 12.5 ਪ੍ਰਤੀਸ਼ਤ ਵਾਧੇ ਨਾਲ 528.52 ਰੁਪਏ ਦਾ ਮਾਲੀਆ ਪ੍ਰਾਪਤ ਕੀਤਾ। ਆਬਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਅਸ਼ਕ ਕਲਹੋਤਰਾ ਨੇ ਦੱਸਿਆ ਕਿ ਸ਼ਰਾਬ ਦੇ ਠੇਕਿਆਂ ਦਾ ਪਾਰਦਰਸ਼ੀ ਢੰਗ ਨਾਲ ਡਰਾਅ ਕੱਢਿਆ ਗਿਆ। ਜ਼ਿਲ੍ਹੇ ਨੂੰ ਵਿੱਤੀ ਸਾਲ 2024-25 ਲਈ ਐਲ-2 ਅਤੇ ਐਲ-14-ਏ ਠੇਕਿਆਂ ਦੀ ਅਲਾਟਮੈਂਟ ਲਈ 14 ਗਰੁੱਪਾਂ ਵਿੱਚ ਵੰਡਿਆ ਗਿਆ ਹੈ। 299 ਸ਼ਰਾਬ ਠੇਕਿਆਂ ਵਾਲੇ ਇਨ੍ਹਾਂ 14 ਸਮੂਹਾਂ ਲਈ ਕੁੱਲ 9920 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ਗਰੁੱਪਾਂ ’ਚੋਂ 4 ਗਰੁੱਪ ਮੁਹਾਲੀ ਨਗਰ ਨਿਗਮ ਖੇਤਰ ਨਾਲ ਸਬੰਧਤ ਹਨ ਜਦਕਿ 10 ਹੋਰ ਸ਼ਹਿਰੀ ਖੇਤਰਾਂ ਨਾਲ ਸਬੰਧਤ ਹਨ। ਬਿਨੈਕਾਰਾਂ ਤੋਂ ਠੇਕਿਆਂ ਦੀ ਅਲਾਟਮੈਂਟ ਲਈ ਪ੍ਰਾਪਤ ਅਰਜ਼ੀਆਂ ਤੋਂ ਇਕੱਤਰ ਕੀਤੀ 74.40 ਕਰੋੜ ਰੁਪਏ ਦੀ ਫੀਸ ਤੋਂ ਰਾਜ ਦੇ ਮਾਲੀਏ ਵਿੱਚ 30 ਪ੍ਰਤੀਸ਼ਤ ਦਾ ਯੋਗਦਾਨ ਆਇਆ ਹੈ।
ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਮੁਹਾਲੀ ਗਰੁੱਪ ਲਈ 2206, ਖਰੜ ਗਰੁੱਪ ਲਈ 1943, ਜ਼ੀਰਕਪੁਰ ਲਈ 2055, ਕੁਰਾਲੀ ਲਈ 728, ਨਿਊ ਚੰਡੀਗੜ੍ਹ (ਨਿਆਂ ਗਾਓਂ) ਲਈ 703, ਬਨੂੜ ਲਈ 737, ਡੇਰਾਬੱਸੀ ਲਈ 995 ਅਤੇ ਲਾਲੜੂ ਗਰੁੱਪ ਲਈ 553 ਦਰਖਾਸਤਾਂ ਪ੍ਰਾਪਤ ਹੋਈਆਂ ਸਨ ਜੋ ਅੱਜ ਕੱਢੇ ਗਏ ਡਰਾਅ ਵਿੱਚ ਸ਼ਾਮਲ ਸਨ। ਮੁਹਾਲੀ ਦੇ ਏਡੀਸੀ (ਪੇਂਡੂ ਵਿਕਾਸ) ਸ੍ਰੀਮਤੀ ਸੋਨਮ ਚੌਧਰੀ, ਡੀਸੀ ਆਬਕਾਰੀ ਪਟਿਆਲਾ ਉਦੇਦੀਪ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਰਾਜ ਕਰ ਸ੍ਰੀਮਤੀ ਰਮਨਦੀਪ ਧਾਲੀਵਾਲ ਸਮੇਤ ਵੱਡੀ ਗਿਣਤੀ ਵਿੱਚ ਬਿਨੈਕਾਰਾਂ ਦੀ ਹਾਜ਼ਰੀ ਵਿੱਚ ਲਾਂਡਰਾਂ ਨੇੜਲੇ ਰਾਏ ਫਾਰਮਜ਼ ਵਿੱਚ ਕੱਢਿਆ ਗਿਆ। ਰੂਪਨਗਰ ਜ਼ਿਲ੍ਹੇ ਵਿੱਚ ਸ਼ਰਾਬ ਠੇਕਿਆਂ ਦੇ ਡਰਾਅ ਵੀ ਇੱਥੇ ਹੀ ਕੱਢਿਆ ਗਿਆ। ਜਿਸ ਤੋਂ 256.93 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ।

Advertisement

Advertisement