For the best experience, open
https://m.punjabitribuneonline.com
on your mobile browser.
Advertisement

ਆਰਥਿਕ ਪੱਖੋਂ ਕਮਜ਼ੋਰ ਤੇ ਵਿਸ਼ੇਸ਼ ਵਰਗ ਦੇ ਵਿਦਿਆਰਥੀਆਂ ਨੂੰ 836 ਸੀਟਾਂ ਅਲਾਟ

07:44 AM Feb 28, 2024 IST
ਆਰਥਿਕ ਪੱਖੋਂ ਕਮਜ਼ੋਰ ਤੇ ਵਿਸ਼ੇਸ਼ ਵਰਗ ਦੇ ਵਿਦਿਆਰਥੀਆਂ ਨੂੰ 836 ਸੀਟਾਂ ਅਲਾਟ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 27 ਫਰਵਰੀ
ਯੂਟੀ ਦੇ ਸਿੱਖਿਆ ਵਿਭਾਗ ਨੇ ਸ਼ਹਿਰ ਦੇ ਨਿਜੀ ਸਕੂਲਾਂ ਵਿਚ ਐਂਟਰੀ ਲੈਵਲ ਜਮਾਤਾਂ ਲਈ ਆਰਥਿਕ ਪੱਖੋਂ ਕਮਜ਼ੋਰ (ਈਡਬਲਿਊਐਸ) ਅਤੇ ਵਿਸ਼ੇਸ਼ ਵਰਗ ਲਈ ਅੱਜ ਕੇਂਦਰੀਕ੍ਰਿਤ ਆਨਲਾਈਨ ਡਰਾਅ ਕੱਢਿਆ। ਇਸ ਮੌਕੇ 56 ਨਿੱਜੀ ਸਕੂਲਾਂ ਦੀਆਂ 836 ਸੀਟਾਂ ਅਲਾਟ ਕੀਤੀਆਂ ਗਈਆਂ।
ਸਿੱਖਿਆ ਵਿਭਾਗ ਨੇ ਤਿੰਨ ਤੋਂ ਚਾਰ ਸਾਲ ਦੇ 761, ਚਾਰ ਤੋਂ ਪੰਜ ਸਾਲ ਦੇ 35 ਅਤੇ ਪੰਜ ਤੋਂ ਛੇ ਸਾਲ ਦੇ 40 ਬੱਚਿਆਂ ਨੂੰ ਸਕੂਲਾਂ ਵਿੱਚ ਸੀਟਾਂ ਅਲਾਟ ਕੀਤੀਆਂ ਹਨ। ਇਸ ਵਾਰ ਸੈਕਟਰ 26 ਸਥਿਤ ਸੇਂਟ ਕਬੀਰ ਪਬਲਿਕ ਸਕੂਲ ਨੇ ਈਡਬਲਿਊਐਸ ਵਰਗ ਦੇ 25 ਫੀਸਦੀ ਬੱਚਿਆਂ ਦਾ ਦਾਖਲਾ ਕੀਤਾ। ਦੱਸਣਾ ਬਣਦਾ ਹੈ ਕਿ ਇਨ੍ਹਾਂ ਵਰਗਾਂ ਦੇ ਬੱਚਿਆਂ ਨੂੰ ਪਿਛਲੇ ਸਾਲ ਦਾਖਲਾ ਨਾ ਦੇਣ ਕਾਰਨ ਸਿੱਖਿਆ ਵਿਭਾਗ ਨੇ ਸਕੂਲ ਦੀ ਮਾਨਤਾ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਸਨ। ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਸਕੂਲ ਪ੍ਰਬੰਧਕਾਂ ਨੂੰ ਗਰੀਬ ਬੱਚਿਆਂ ਦੇ ਦਾਖ਼ਲੇ ਲਈ ਕਿਹਾ ਸੀ ਜਿਸ ’ਤੇ ਸਹਿਮਤੀ ਪ੍ਰਗਟਾਉਂਦਿਆਂ ਸਕੂਲ ਪ੍ਰਬੰਧਕਾਂ ਨੂੰ ਸਿੱਖਿਆ ਵਿਭਾਗ ਦੇ ਪੋਰਟਲ ’ਤੇ ਜੋੜ ਦਿੱਤਾ ਗਿਆ। ਸੈਕਟਰ 38 ਸਥਿਤ ਵਿਵੇਕ ਹਾਈ ਸਕੂਲ ਨੇ ਵੀ ਵਿਦਿਆਰਥੀਆਂ ਨੂੰ ਕੋਟੇ ਤਹਿਤ ਦਾਖਲਾ ਦਿੱਤਾ ਹੈ। ਜਿਨ੍ਹਾਂ ਬੱਚਿਆਂ ਨੂੰ ਅੱਜ ਦਾਖ਼ਲਾ ਨਹੀਂ ਮਿਲਿਆ ਉਨ੍ਹਾਂ ਲਈ ਅਜੇ ਵੀ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਲੈਣ ਦਾ ਵਿਕਲਪ ਹੈ। ਸਿੱਖਿਆ ਵਿਭਾਗ ਵੱਲੋਂ ਮਾਪਿਆਂ ਨੂੰ 14 ਮਾਰਚ ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਸਮੇਂ ਦੌਰਾਨ, ਮਾਪਿਆਂ ਨੂੰ ਅਲਾਟ ਕੀਤੇ ਗਏ ਸਕੂਲ ਵਿੱਚ ਦਸਤਾਵੇਜ਼ਾਂ ਦੇ ਇੱਕ ਸੈੱਟ ਦੇ ਨਾਲ ਹਾਜ਼ਰ ਹੋਣਾ ਹੋਵੇਗਾ। ਜੇਕਰ ਮਾਪੇ ਨਿਰਧਾਰਤ ਸਮੇਂ ਦੇ ਅੰਦਰ ਸਕੂਲ ਨਹੀਂ ਪਹੁੰਚਦੇ, ਤਾਂ ਸੀਟ ਰੱਦ ਕਰ ਦਿੱਤੀ ਜਾਵੇਗੀ।

Advertisement

Advertisement
Author Image

joginder kumar

View all posts

Advertisement
Advertisement
×