For the best experience, open
https://m.punjabitribuneonline.com
on your mobile browser.
Advertisement

ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਅੱਜ

07:53 AM Mar 28, 2024 IST
ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਅੱਜ
Advertisement

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 27 ਮਾਰਚ
ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਡਰਾਅ ਸਿਸਟਮ ਰਾਹੀਂ 28 ਮਾਰਚ ਨੂੰ ਕੱਢੇ ਜਾਣਗੇ। ਜਾਣਕਾਰੀ ਅਨੁਸਾਰ 1 ਅਪਰੈਲ 2024 ਤੋਂ 31 ਮਾਰਚ 2025 ਲਈ ਜ਼ਿਲ੍ਹਾ ਬਠਿੰਡਾ ਅਤੇ ਮਾਨਸਾ ਨਾਲ ਸਬੰਧਤ ਠੇਕਿਆਂ ਦੇ ਡਰਾਅ 28 ਮਾਰਚ ਨੂੰ ਪਾਰਕ ਵਿਊ ਪੈਲੇਸ, ਬਰਨਾਲਾ ਬਾਈਪਾਸ, ਬਠਿੰਡਾ ਵਿੱਚ ਸਵੇਰੇ 9 ਵਜੇ ਕੱਢੇ ਜਾਣਗੇ।ਇਸੇ ਤਰ੍ਹਾਂ ਜ਼ਿਲ੍ਹਾ ਫ਼ਰੀਦਕੋਟ ਦੇ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ 28 ਮਾਰਚ 9 ਵਜੇ ਦੀ ਥਾਂ ਹੁਣ ਦੁਪਹਿਰ 12 ਵਜੇ ਗਰੈਂਡ ਵਿਲ੍ਹਾ ਰਿਜ਼ੋਰਟ (ਪੁਰਾਣਾ ਧਿੰਗੜਾ ਮੈਰਿਜ ਪੈਲੇਸ) ਫ਼ਰੀਦਕੋਟ ਵਿਖੇ ਡਰਾਅ ਕੱਢੇ ਜਾਣਗੇ। ਗੌਰਤਲਬ ਹੈ ਕਿ ਪਹਿਲਾਂ ਇਹ ਡਰਾਅ 22 ਮਾਰਚ ਨੂੰ ਕੱਢੇ ਜਾਣੇ ਸਨ ਪਰ ਚੋਣ ਕਮਿਸ਼ਨ ਲੋੜੀਂਦੀ ਪ੍ਰਵਾਨਗੀ ਹਾਸਿਲ ਨਾ ਹੋਣ ਕਰਕੇ ਮੁਲਤਵੀ ਕਰ ਦਿੱਤੇ ਗਏ ਸਨ।

Advertisement

Advertisement
Author Image

sukhwinder singh

View all posts

Advertisement
Advertisement
×