ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੇਪਾਲੀ ਕਾਂਗਰਸ ਤੇ ਸੀਪੀਐੱਨ-ਯੂਐੱਮਐੱਲ ਵਿਚਾਲੇ ਗੱਠਜੋੜ

07:10 AM Jul 12, 2024 IST

ਕਾਠਮੰਡੂ, 11 ਜੁਲਾਈ
ਨੇਪਾਲੀ ਕਾਂਗਰਸ ਅਤੇ ਸੀਪੀਐੱਨ-ਯੂਐੱਮਐੱਲ ਦੇ ਆਗੂਆਂ ਵਿਚਾਲੇ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਦੇ ਸ਼ੁੱਕਰਵਾਰ ਨੂੰ ਭਰੋਸੇ ਦਾ ਵੋਟ ਹਾਸਲ ਕਰਨ ਤੋਂ ਪਹਿਲਾਂ ਦੋਵਾਂ ਪਾਰਟੀ ਦਾ ਇਹ ਨਵਾਂ ਗੱਠਜੋੜ ਬਣਿਆ ਹੈ। ਕੇਪੀ ਸ਼ਰਮਾ ਓਲੀ ਦੀ ਅਗਵਾਈ ਹੇਠਲੀ ਪਾਰਟੀ ਸੀਪੀਐੱਨ-ਯੂਐੱਮਐੱਲ ਨੇ ਪ੍ਰਚੰਡ ਦੀ ਅਗਵਾਈ ਵਾਲੀ ਸਰਕਾਰ ਤੋਂ ਹਮਾਇਤ ਵਾਪਸ ਲੈ ਲਈ ਸੀ ਜਿਸ ਕਾਰਨ ਹੁਣ ਪ੍ਰਚੰਡ ਸਰਕਾਰ ਨੂੰ ਭਲਕੇ ਬਹੁਮਤ ਸਾਬਤ ਕਰਨਾ ਪਵੇਗਾ। ਮੰਨਿਆ ਜਾ ਰਿਹਾ ਹੈ ਪ੍ਰਚੰਡ ਬਹੁਮਤ ਹਾਸਲ ਨਹੀਂ ਕਰ ਸਕਣਗੇ। ਇਸੇ ਦੌਰਾਨ ਨੇਪਾਲੀ ਕਾਂਗਰਸ ਤੇ ਸੀਪੀਐੱਨ-ਯੂਐੱਮਐੱਲ ਨੇ ਵ੍ਹਿਪ ਜਾਰੀ ਕਰਕੇ ਆਪਣੇ ਸੰਸਦ ਮੈਬਰਾਂ ਨੂੰ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ਪ੍ਰਚੰਡ ਦੇ ਭਰੋਸੇ ਵੋਟ ਦਾ ਸਾਬਤ ਕਰਨ ਖਿਲਾਫ਼ ਵੋਟ ਪਾਉਣ ਲਈ ਆਖਿਆ ਹੈ। ਦੇਸ਼ ਦੀ 275 ਮੈਂਬਰੀ ਸੰਸਦ ’ਚ ਨੇਪਾਲੀ ਕਾਂਗਰਸ ਦੇ ਸਭ ਤੋਂ ਵੱਧ 89 ਮੈਂਬਰ ਹਨ ਜਦਕਿ ਸੀਪੀਐੱਨ-ਯੂਐੱਮਐੱਲ ਕੋਲ 78 ਮੈਂਬਰ ਹਨ। ਇਨ੍ਹਾਂ ਦੋਵਾਂ ਪਾਰਟੀਆਂ ਦੇ ਮਿਲਾ ਕੇ ਕੁੱਲ 167 ਮੈਂਬਰ ਬਣਦੇ ਹਨ ਜਦਕਿ ਬਹੁਮਤ ਲਈ 138 ਸੀਟਾਂ ਦੀ ਲੋੜ ਹੈ। ਪ੍ਰਚੰਡ ਦੀ ਪਾਰਟੀ ਸੀਪੀਐੱਨ ਮਾਓਵਾਦੀ ਕੋਲ ਸਿਰਫ 32 ਸੀਟਾਂ ਹਨ।
ਸੀਪੀਐੱਨ-ਯੂਐੱਮਐੱਲ ਦੇ ਪ੍ਰਧਾਨ ਓਲੀ ਨੇ ਲੰਘੇ ਦਿਨ ਨੇਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਾਦਰ ਦਿਓਬਾ ਨਾਲ ਮੁਲਾਕਾਤ ਕੀਤੀ ਸੀ। ਸੀਪੀਐੱਨ-ਯੂਐੱਮਐੱਲ ਦੇ ਨੇੜਲੇ ਸੂਤਰਾਂ ਮੁਤਾਬਕ ਕਾਠਮੰਡੂ ਦੇ ਬਾਹਰੀ ਇਲਾਕੇ ਬੁਧਨੀਲਕੰਠ ’ਚ ਦਿਓਬਾ ਦੀ ਰਿਹਾਇਸ਼ ’ਤੇ ਦੋਵਾਂ ਨੇਤਾਵਾਂ ਨੇ ਨਵੀਂ ਸਰਕਾਰ ਬਣਾਉਣ ਅਤੇ ਹੋਰ ਛੋਟੀਆਂ ਪਾਰਟੀਆਂ ਨੂੰ ਸਰਕਾਰ ’ਚ ਸ਼ਾਮਲ ਹੋਣ ਲਈ ਸੱਦਾ ਦੇਣ ’ਤੇ ਚਰਚਾ ਕੀਤੀ। -ਪੀਟੀਆਈ

Advertisement

ਰਾਜਨੀਤਕ ਸਥਿਰਤਾ ਤੇ ਦੇਸ਼ ਦੇ ਵਿਕਾਸ ਲਈ ਹੈ ਨੇਪਾਲੀ ਕਾਂਗਰਸ-ਯੂਐੱਮਐੱਲ : ਓਲੀ

ਕਾਠਮੰਡੂ: ਸੀਪੀਐੱਨ-ਯੂਐੱਮਐੱਲ ਪ੍ਰਧਾਨ ਕੇਪੀ ਸ਼ਰਮਾ ਓਲੀ ਨੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ਪ੍ਰਚੰਡ ਨੂੰ ਛੱਡ ਕੇ ਨੇਪਾਲੀ ਕਾਂਗਰਸ ਨਾਲ ਗੱਠਜੋੜ ਸਰਕਾਰ ਬਣਾਉਣ ਦੇ ਆਪਣੀ ਪਾਰਟੀ ਦੇ ਫ਼ੈਸਲੇ ਦਾ ਬਚਾਅ ਕੀਤਾ ਅਤੇ ਆਖਿਆ ਕਿ ਰਾਜਨੀਤਕ ਸਥਿਰਤਾ ਤੇ ਦੇਸ਼ ਦੇ ਵਿਕਾਸ ਲਈ ਇਹ ਜ਼ਰੂਰੀ ਹੈ। ਪ੍ਰਚੰਡ ਵੱਲੋਂ ਸ਼ੁੱਕਰਵਾਰ ਨੂੰ ਭਰੋਸੇ ਦਾ ਵੋਟ ਹਾਸਲ ਨਾ ਸਕਣ ’ਤੇ ਓਲੀ ਸ਼ਨਿਚਰਵਾਰ ਨੂੰ ਪ੍ਰਧਾਨ ਮੰਤਰੀ ਬਣ ਸਕਦੇ ਹਨ। ਪਾਰਟੀ ਸਕੱਤਰੇਤ ’ਚ ਅੱਜ ਓਲੀ (72) ਨੇ ਕਿਹਾ ਕਿ ਦੋ ਵੱਡੀਆਂ ਸਿਆਸੀ ਪਾਰਟੀਆਂ ਵਿਚਾਲੇ ਗੱਠਜੋੜ ‘ਦੇਸ਼ ਦੇ ਵਿਕਾਸ ਅਤੇ ਰਾਜਨੀਤਕ ਸਥਿਰਤਾ ਬਣਾਈ ਰੱਖਣ ਲਈ ਜ਼ਰੂਰੀ ਸੀ।’’ ਦੂਜੇ ਪਾਸੇ ਪ੍ਰਚੰਡ ਨੇ ਓਲੀ ’ਤੇ ਧੋਖਾ ਦੇਣ ਦਾ ਦੋਸ਼ ਲਾਇਆ ਹੈ। ਸੀਪੀਐੱਨ ਮਾਓਵਾਦੀ ਦੀ ਕਮੇਟੀ ਦੀ ਮੀਟਿੰਗ ’ਚ ਪ੍ਰਚੰਡ ਨੇ ਕਿਹਾ, ‘‘ਓਲੀ ਨੇ ਮੈਨੂੰ ਬਿਨਾਂ ਕਾਰਨ ਧੋਖਾ ਦਿੱਤਾ ਹੈ।’’ -ਪੀਟੀਆਈ

Advertisement
Advertisement
Advertisement