For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਤੇ ‘ਆਪ’ ਵਿਚਾਲੇ ਗੱਠਜੋੜ ਗ਼ੈਰ-ਸੰਵਿਧਾਨਕ: ਐੱਨਕੇ ਸ਼ਰਮਾ

09:04 AM Apr 13, 2024 IST
ਕਾਂਗਰਸ ਤੇ ‘ਆਪ’ ਵਿਚਾਲੇ ਗੱਠਜੋੜ ਗ਼ੈਰ ਸੰਵਿਧਾਨਕ  ਐੱਨਕੇ ਸ਼ਰਮਾ
Advertisement

ਪੱਤਰ ਪ੍ਰੇਰਕ
ਲਾਲੜੂ, 12 ਅਪਰੈਲ
ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਪਟਿਆਲਾ ਤੋਂ ਭਾਵੇਂ ਉਮੀਦਵਾਰ ਦੇ ਨਾਂ ਦਾ ਐਲਾਨ ਬਾਕੀ ਹੈ ਪਰ ਸਾਬਕਾ ਵਿਧਾਇਕ ਐੱਨਕੇ ਸ਼ਰਮਾ ਨੇ ਟਿਕਟ ਦੇ ਐਲਾਨ ਤੋਂ ਪਹਿਲਾਂ ਹੀ ਚੋਣ ਅਖਾੜਾ ਭਖਾ ਦਿੱਤਾ ਹੈ। ਚੋਣਾਂ ਦੀਆਂ ਤਿਆਰੀਆਂ ਸਬੰਧੀ ਅੱਜ ਲਾਲੜੂ ਵਿੱਚ ਰੱਖੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਿਹੜਾ ਆਪ ਤੇ ਕਾਂਗਰਸ ਵਿਚਾਲੇ ਹੋਇਆ ਗੱਠਜੋੜ ਗੈਰ-ਸੰਵਿਧਾਨਕ ਹੈ। ਉਨ੍ਹਾਂ ਕਿਹਾ ਚੰਡੀਗੜ੍ਹ ਵਿਚ ‘ਆਪ’ ਵਾਲੇ ਕਾਂਗਰਸੀਆਂ ਨੂੰ ਜੱਫੀਆਂ ਪਾ ਰਹੇ ਹਨ ਜਦਕਿ ਚੰਡੀਗੜ੍ਹ ਦੀ ਸੀਮਾ ਟੱਪ ਕੇ ਜ਼ੀਰਕਪੁਰ ਵਿੱਚ ਇਕ-ਦੂਜੇ ਨੂੰ ਬੁਰੀ ਤਰ੍ਹਾਂ ਕੋਸ ਰਹੇ ਹਨ। ਉਨ੍ਹਾਂ ਦਲ ਬਦਲੀ ਲਈ ਪ੍ਰਨੀਤ ਕੌਰ ਅਤੇ ਡਾ. ਧਰਮਵੀਰ ਗਾਂਧੀ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ, ‘ਆਪ’ ਤੇ ਭਾਜਪਾ ਦੇ ਸਤਾਏ ਲੋਕ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਹੱਕ ’ਚ ਫਤਵਾ ਦੇਣਗੇ। ਇਸ ਮੌਕੇ ਕ੍ਰਿਸ਼ਨਪਾਲ ਸ਼ਰਮਾ, ਮਨਜੀਤ ਸਿੰਘ ਮਲਕਪੁਰ, ਤਰਨਬੀਰ ਸਿੰਘ ਟਿੰਮੀ ਪੂਨੀਆ, ਸਿਵਦੇਵ ਸਿੰਘ ਕੁਰਲੀ, ਬਹਾਦਰ ਸਿੰਘ ਝਰਮੜੀ, ਬੁੱਲੁ ਸਿੰਘ ਰਾਣਾ, ਰਘਬੀਰ ਜੁਨੇਜ਼ਾ, ਰੋਹਿਤ ਰਤਨ, ਸੰਜੂ ਪਰਜਾਪਤ, ਗੁਰਵਿੰਦਰ ਸਿੰਘ ਹਸਨਪੁਰ, ਮਨਪ੍ਰੀਤ ਸਿੰਘ ਭੱਟੀ, ਅਜੈਬ ਸਿੰਘ ਦੱਪਰ, ਹਰਦਮ ਸਿੰਘ ਜਾਸਤਨਾ, ਬਲਕਾਰ ਸਿੰਘ ਰੰਗੀ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×