For the best experience, open
https://m.punjabitribuneonline.com
on your mobile browser.
Advertisement

ਵਿਰੋਧੀ ਧਿਰ ਲਈ ਪ੍ਰਚਾਰ ਕਰਨ ’ਤੇ ਕੁੱਟਮਾਰ ਦਾ ਦੋਸ਼

06:26 AM Oct 17, 2024 IST
ਵਿਰੋਧੀ ਧਿਰ ਲਈ ਪ੍ਰਚਾਰ ਕਰਨ ’ਤੇ ਕੁੱਟਮਾਰ ਦਾ ਦੋਸ਼
Advertisement

ਪੱਤਰ ਪ੍ਰੇਰਕ
ਲਹਿਰਾਗਾਗਾ, 16 ਅਕਤੂਬਰ
ਨੇੜਲੇ ਪਿੰਡ ਲੇਹਲ ਕਲਾਂ ਵਿੱਚ ਵੋਟਾਂ ਦੌਰਾਨ ਹੋਏ ਝਗੜੇ ਵਿੱਚ ਪਿੰਡ ਦਾ ਵਸਨੀਕ ਸੰਦੀਪ ਸਿੰਘ ਪੁੱਤਰ ਟਹਿਲ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਐੱਸਐੱਚਓ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਜ਼ਖ਼ਮੀ ਸੰਦੀਪ ਸਿੰਘ ਨੇ ਬਿਆਨ ਦਰਜ ਕਰਵਾਏ ਹਨ ਕਿ ਪਿੰਡ ਦੇ ਵਸਨੀਕ ਮੁਨੀਸ਼ ਸ਼ਰਮਾ ਤੇ ਮੋਹਿਤ ਸ਼ਰਮਾ ਪੁੱਤਰ ਸੂਰਜਭਾਨ ਸ਼ਰਮਾ ਨੇ ਉਸ ਨੂੰ ਬੀਤੀ 14 ਅਕਤੂਬਰ ਨੂੰ ਰਾਹ ਵਿੱਚ ਘੇਰ ਲਿਆ ਤੇ ਪਿੰਡ ਦੀ ਸਰਪੰਚੀ ਦੀ ਚੋਣ ਵਿੱਚ ਖੜ੍ਹੇ ਉਮੀਦਵਾਰ ਗੁਰਜੀਤ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਕਰਕੇ ਉਸ ਦੀ ਕੁੱਟਮਾਰ ਕੀਤੀ ਜਿਸ ਕਾਰਨ ਉਸ ਦੇ ਕਾਫ਼ੀ ਸੱਟਾਂ ਲੱਗੀਆਂ ਹਨ। ਪੁਲੀਸ ਨੇ ਜ਼ਖ਼ਮੀ ਸੰਦੀਪ ਸਿੰਘ ਦੇ ਬਿਆਨ ਦੇ ਆਧਾਰ ’ਤੇ ਉਕਤ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement

Advertisement
Advertisement
Author Image

Advertisement