ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਥਾਣਾ ਮੁਖੀ ਤੇ ਜਾਂਚ ਅਧਿਕਾਰੀ ’ਤੇ ਰਿਸ਼ਵਤ ਲੈਣ ਦੇ ਦੋਸ਼

06:53 AM Apr 28, 2024 IST

ਪੱਤਰ ਪ੍ਰੇਰਕ
ਮੁਕੇਰੀਆਂ, 27 ਅਪਰੈਲ
ਨੇੜਲੇ ਪਿੰਡ ਕੋਲੀਆਂ ਦੀ ਔਰਤ ਨੇ ਮੁੱਖ ਮੰਤਰੀ ਤੇ ਡੀਜੀਪੀ ਨੂੰ ਇੱਥੋਂ ਦੇ ਥਾਣਾ ਮੁਖੀ ਤੇ ਕੇਸ ਦੇ ਜਾਂਚ ਅਧਿਕਾਰੀ ਵਿਰੁੱਧ ਸ਼ਿਕਾਇਤ ਭੇਜ ਕੇ ਪੀੜਤਾਂ ਕੋਲੋਂ ਹੀ 5000 ਰੁਪਏ ਦੀ ਕਥਿਤ ਰਿਸ਼ਵਤ ਲੈਣ, ਚੋਰਾਂ ਨਾਲ ਮਿਲੀਭੁਗਤ ਕਰ ਕੇ ਚੋਰੀ ਗਹਿਣੇ ਤੇ ਨਗਦੀ ਖਪਾਉਣ ਲਈ ਚੋਰਾਂ ਦੀ ਜ਼ਮਾਨਤ ਕਰਵਾਉਣ ਦੇ ਕਥਿਤ ਦੋਸ਼ ਲਗਾਏ ਹਨ।
ਇਸ ਸਬੰਧੀ ਸੁਰਿੰਦਰ ਕੌਰ ਨੇ ਦੱਸਿਆ ਕਿ ਬੀਤੀ 24 ਮਾਰਚ ਨੂੰ ਉਨ੍ਹਾਂ ਦੇ ਘਰੋਂ 19 ਤੋਲੇ ਗਹਿਣੇ ਤੇ 70 ਹਜ਼ਾਰ ਚੋਰੀ ਹੋਏ ਸਨ। ਜੱਦੋ-ਜਹਿਦ ਉਪਰੰਤ ਕੇਸ ਦਰਜ ਹੋਇਆ ਤੇ ਪੁਲੀਸ ਨੇ ਨਾਮਜ਼ਦ 3 ’ਚੋਂ ਦੋ ਮੁਲਜ਼ਮ ਫੜ ਲਏ ਸਨ। ਉਪਰੰਤ ਐੱਸਐੱਚਓ ਪ੍ਰਮੋਦ ਕੁਮਾਰ ਨੇ ਉਨ੍ਹਾਂ ਨੂੰ ਕੇਸ ਦੀ ਮਜ਼ਬੂਤੀ ਲਈ ਏਐੱਸਆਈ ਕੁਲਦੀਪ ਸਿੰਘ ਨੂੰ 5000 ਦੇਣ ਲਈ ਆਖਿਆ ਸੀ। ਜਿਹੜੇ ਉਸ ਨੇ ਦੋ ਗਵਾਹਾਂ ਦੀ ਹਾਜ਼ਰੀ ਵਿੱਚ ਜਾਂਚ ਅਧਿਕਾਰੀ ਨੂੰ ਦਿੱਤੇ ਸਨ। ਹੁਣ ਪੁਲੀਸ ਅਧਿਕਾਰੀ ਕਾਬੂ ਚੋਰਾਂ ਕੋਲੋਂ ਕੇਵਲ 2-2 ਹਜ਼ਾਰ ਦੀ ਰਿਕਵਰੀ ਹੋਣ ਅਤੇ ਸਾਰੇ ਗਹਿਣੇ ਤੇ ਨਗਦੀ ਫ਼ਰਾਰ ਹੋਏ ਚੋਰ ਕੋਲ ਹੋਣ ਦੀ ਗੱਲ ਆਖਣ ਲੱਗੇ। ਉਨ੍ਹਾਂ ਦੋਸ਼ ਲਗਾਇਆ ਕਿ ਪੁਲੀਸ ਅਧਿਕਾਰੀਆਂ ਨੇ ਚੋਰਾਂ ਨਾਲ ਕਥਿਤ ਮਿਲੀਭੁਗਤ ਕਰ ਕੇ ਉਨ੍ਹਾਂ ਦੀ ਜ਼ਮਾਨਤ ਕਰਵਾ ਦਿੱਤੀ ਹੈ। ਉਨ੍ਹਾਂ ਮੰਗ ਕੀਤੀ ਕਿ ਥਾਣਾ ਮੁਖੀ ਅਤੇ ਏਐੱਸਆਈ ਖਿਲਾਫ਼ ਅਨੁਸਾਸ਼ਨੀ ਕਾਰਵਾਈ ਕਰ ਕੇ ਉਨ੍ਹਾਂ ਦਾ ਸਾਮਾਨ ਵਾਪਸ ਕਰਾਇਆ ਜਾਵੇ।

Advertisement

ਪੁਲੀਸ ਨੇ ਦੋਸ਼ ਨਕਾਰੇ

ਐੱਸਐੱਚਓ ਮੁਕੇਰੀਆਂ ਪ੍ਰਮੋਦ ਕੁਮਾਰ ਅਤੇ ਏਐੱਸਆਈ ਕੁਲਦੀਪ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਫਰਾਰ ਚੋਰ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਕੋਈ ਰਿਸ਼ਵਤ ਨਹੀਂ ਲਈ ਤੇ ਫ਼ਰਾਰ ਚੋਰ ਨੂੰ ਕਾਬੂ ਕਰ ਕੇ ਚੋਰੀ ਹੋਇਆ ਸਾਮਾਨ ਪੀੜਤਾਂ ਨੂੰ ਦਿਵਾਇਆ ਜਾਵੇਗਾ।

Advertisement
Advertisement
Advertisement