ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭੱਠਾ ਮਾਲਕਾਂ ’ਤੇ ਸਮਝੌਤੇ ਤੋਂ ਮੁੱਕਰਨ ਦੇ ਦੋਸ਼

08:38 AM Jun 23, 2024 IST

ਪੱਤਰ ਪ੍ਰੇਰਕ
ਪਠਾਨਕੋਟ, 22 ਜੂਨ
ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਸ਼ਿਵ ਕੁਮਾਰ ਨੇ ਕਿਹਾ ਕਿ ਪਿਛਲੇ ਮਹੀਨੇ ਅਸਿਸਟੈਂਟ ਲੇਬਰ ਕਮਿਸ਼ਨਰ ਜ਼ਿਲ੍ਹਾ ਪਠਾਨਕੋਟ ਦੀ ਹਾਜ਼ਰੀ ਵਿੱਚ ਭੱਠਾ ਮਾਲਕ ਐਸੋਸੀਏਸ਼ਨ ਅਤੇ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਦਰਮਿਆਨ ਮਜ਼ਦੂਰਾਂ ਤੋਂ ਮਿੱਟੀ ਪੁਟਾਈ ਦੇ ਪੈਸੇ ਨਾ ਵਸੂਲਣ ਅਤੇ ਭੱਠਾ ਮਜ਼ਦੂਰਾਂ ਦੀ ਮਜ਼ਦੂਰੀ ਦੇ ਨਵੇਂ ਰੇਟਾਂ ਸਬੰਧੀ ਸਮਝੌਤਾ ਹੋਇਆ ਸੀ। ਕੁਝ ਭੱਠਾ ਮਾਲਕਾਂ ਵੱਲੋਂ ਸਮਝੌਤੇ ਨੂੰ ਲਾਗੂ ਨਾ ਕਰਨ ’ਤੇ 24 ਜੂਨ ਨੂੰ ਜ਼ਿਲ੍ਹਾ ਹੈਡਕੁਆਰਟਰ ਪਠਾਨਕੋਟ ਵਿਚ ਧਰਨਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਮਝੌਤੇ ਤੋਂ ਬਾਅਦ ਹੁਣ ਸੀਜ਼ਨ ਦੀ ਸਮਾਪਤੀ ਵੇਲੇ ਭੱਠਾ ਮਾਲਕਾਂ ਨੇ ਮਜ਼ਦੂਰਾਂ ਦਾ ਹਿਸਾਬ ਕਰਨ ਸਮੇਂ ਮਿੱਟੀ ਪੁਟਾਈ ਦੇ ਹਜ਼ਾਰਾਂ ਰੁਪਏ ਵਸੂਲਣੇ ਸ਼ੁਰੂ ਕਰ ਦਿੱਤੇ ਹਨ ਜਦਕਿ ਮਜ਼ਦੂਰਾਂ ਨੇ ਅਤਿ ਦੀ ਗਰਮੀ ਵਿਚ ਪਰਿਵਾਰਾਂ ਸਮੇਤ ਕੰਮ ਕੀਤਾ ਹੈ। ਕਾਮਰੇਡ ਸ਼ਿਵ ਕੁਮਾਰ ਨੇ ਅੱਗੇ ਕਿਹਾ ਕਿ ਮਜ਼ਦੂਰਾਂ ਨਾਲ ਬੇਇਨਸਾਫ਼ੀ ਸਹਿਣ ਨਹੀਂ ਕੀਤੀ ਜਾਵੇਗੀ ਅਤੇ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਸੀਟੀਯੂ ਪੰਜਾਬ ਦੀ ਅਗਵਾਈ ਹੇਠ 24 ਜੂਨ ਨੂੰ ਜ਼ਿਲ੍ਹਾ ਹੈਡਕੁਆਰਟਰ ਪਠਾਨਕੋਟ ਵਿਖੇ ਧਰਨਾ ਦਿੱਤਾ ਜਾਵੇਗਾ ਤੇ ਸਬੰਧਤ ਭੱਠਾ ਮਾਲਕਾਂ ਖਿਲਾਫ ਕਾਰਵਾਈ ਲਈ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਮੰਗ ਪੱਤਰ ਦਿੱਤਾ ਜਾਵੇਗਾ।

Advertisement

Advertisement
Advertisement