For the best experience, open
https://m.punjabitribuneonline.com
on your mobile browser.
Advertisement

ਸਬਜ਼ੀ ਮੰਡੀ ਖੰਨਾ ਵਿੱਚ ਲਾਇਸੈਂਸ ਜਾਰੀ ਕਰਨ ਵਿੱਚ ਮਿਲੀਭੁਗਤ ਦੇ ਦੋਸ਼

08:42 AM Apr 18, 2024 IST
ਸਬਜ਼ੀ ਮੰਡੀ ਖੰਨਾ ਵਿੱਚ ਲਾਇਸੈਂਸ ਜਾਰੀ ਕਰਨ ਵਿੱਚ ਮਿਲੀਭੁਗਤ ਦੇ ਦੋਸ਼
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਖੰਨਾ, 17 ਅਪਰੈਲ
ਇੱਥੋਂ ਦੀ ਸਬਜ਼ੀ ਮੰਡੀ ਵਿੱਚ ਧੋਖਾਧੜੀ ਦਾ ਦੋਸ਼ ਲਾਉਂਦਿਆਂ ਆਰਟੀਆਈ ਕਾਰਕੁਨ ਵਿਪਨ ਕਥੂਰੀਆ ਨੇ ਕਿਹਾ ਕਿ ਮੰਡੀ ਵਿਚ ਆੜ੍ਹਤੀਆਂ ਨੂੰ ਲਾਇਸੈਂਸ ਦੇਣ ’ਚ ਮਿਲੀਭੁਗਤ ਹੋਈ ਹੈ। ਮੰਡੀ ਵਿਚ ਇਕ-ਇਕ ਦੁਕਾਨ ’ਤੇ ਕਈ ਆੜ੍ਹਤੀਆਂ ਦੇ ਲਾਇਸੈਂਸ ਬਣੇ ਹੋਏ ਹਨ। ਇਥੋਂ ਤੱਕ ਕਿ ਇਕ ਦੁਕਾਨ ’ਤੇ 6 ਆੜ੍ਹਤੀਆਂ ਦੇ ਲਾਇਸੈਂਸ ਹਨ। ਮੰਡੀ ਵਿਚ ਥੋਕ ’ਚ ਸਬਜ਼ੀ ਵੇਚਣ ਵਾਲੇ ਬੂਥਾਂ ਵਿਚ ਵੀ ਆੜ੍ਹਤੀ ਲਾਇਸੈਂਸ ਜਾਰੀ ਕਰਨ ਦੇ ਦੋਸ਼ ਲੱਗੇ ਹਨ। ਕਥੂਰੀਆ ਅਨੁਸਾਰ ਸਬਜ਼ੀ ਵੇਚਣ ਲਈ ਆੜ੍ਹਤੀਆਂ ਨੂੰ ਜੋ ਫੜ੍ਹ ਮਿਲਣੇ ਚਾਹੀਦੇ ਸਨ ਉੱਥੇ ਕੁਝ ਲੋਕ ਨਾਜਾਇਜ਼ ਕਬਜ਼ੇ ਕਰਕੇ ਸਬਜ਼ੀ ਵੇਚ ਰਹੇ ਹਨ। ਕੁਝ ਲੋਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਨਾਜਾਇਜ਼ ਕਬਜ਼ਿਆਂ ਦੇ ਨਾਂਅ ’ਤੇ 20 ਹਜ਼ਾਰ ਤੋਂ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਉਗਰਾਹੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੰਡੀ ਬੋਰਡ ਨੇ ਕਈ ਸਾਲ ਪਹਿਲਾਂ ਸਬਜ਼ੀਆਂ ਤੇ ਫਲਾਂ ਨਾਲ ਲੱਦੀਆਂ ਗੱਡੀਆਂ ਤੋਲਣ ਲਈ ਕੰਡਾ ਲਾਉਣ ਦੀ ਯੋਜਨਾ ਬਣਾਈ ਸੀ ਪਰ ਅਜੇ ਤੱਕ ਕੰਡਾ ਨਹੀਂ ਲਾਇਆ ਗਿਆ। ਇਸ ਸਬੰਧੀ ਮੰਡੀ ਬੋਰਡ ਦੇ ਸਕੱਤਰ ਨੇ ਕਿਹਾ ਕਿ ਉਹ ਚੈਕਿੰਗ ਕਰਨ ਉਪਰੰਤ ਹੀ ਲਾਇਸੈਂਸ ਬਾਰੇ ਕੁਝ ਦੱਸ ਸਕਣਗੇ।

Advertisement

Advertisement
Author Image

sukhwinder singh

View all posts

Advertisement
Advertisement
×