ਚੋਣ ਹਾਰੇ ਉਮੀਦਵਾਰਾਂ ਵੱਲੋਂ ਧੱਕੇਸ਼ਾਹੀ ਦੇ ਦੋਸ਼
07:15 AM Oct 17, 2024 IST
ਮਨੋਜ ਸ਼ਰਮਾ
ਬਠਿੰਡਾ, 16 ਅਕਤੂਬਰ
ਪਿੰਡ ਨਰੂਆਣਾ ਵਿਚ ਪੰਚਾਇਤ ਚੋਣਾਂ ਦੌਰਾਨ ਹਾਰੇ ਉਮੀਦਵਾਰ ਵੱਲੋਂ ਰੋਡ ਜਾਮ ਕਰਨ ਤੋਂ ਬਾਅਦ ਚੋਣਾਂ ਦੌਰਾਨ ਹੋਈ ਧੱਕੇਸ਼ਾਹੀ ਦਾ ਮਾਮਲਾ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਦੇ ਦਰਬਾਰ ਪੁੱਜ ਗਿਆ ਹੈ। ਬੀਤੀ ਰਾਤ ਪੰਚਾਇਤੀ ਚੋਣ ਵਿੱਚ ਹਾਰੇ ਸ਼ਮਸ਼ੇਰ ਸਿੰਘ ਬੱਗੀ ਅਤੇ ਜਗਸੀਰ ਸਿੰਘ ਦੇ ਸਮਰਥਕਾਂ ਨੇ ਬਠਿੰਡਾ ਬਾਦਲ ਰੋਡ ਜਾਮ ਕਰਦੇ ਹੋਏ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਬਠਿੰਡਾ ਦਿਹਾਤੀ ਦੇ ਮੌਜੂਦਾ ਵਿਧਾਇਕ ਅਮਿਤ ਰਤਨ ਵੱਲੋਂ ਵੀ ਮਾਮਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਪਰ ਲੋਕ ਧੱਕੇਸ਼ਾਹੀ ਦੇ ਖਿਲਾਫ਼ ਡਟੇ ਰਹੇ। ਸਰਪੰਚੀ ਹਾਰੇ ਉਮੀਦਵਾਰ ਸ਼ਮਸ਼ੇਰ ਸਿੰਘ ਬੱਗੀ, ਜਗਸੀਰ ਤੇ ਅਜੀਤ ਪਾਲ ਸਿੰਘ ਨੇ ਦੋਸ਼ ਲਾਏ ਕਿ ਗਿਣਤੀ ਮੌਕੇ ਇੱਕ ਚੋਣ ਅਧਿਕਾਰੀ ਅਤੇ ਇੱਕ ‘ਆਪ’ ਆਗੂ ਦੀ ਸ਼ਹਿ ’ਤੇ ਉਨ੍ਹਾਂ ਨਾਲ ਧੱਕਾ ਹੋਇਆ ਹੈ।
Advertisement
Advertisement