For the best experience, open
https://m.punjabitribuneonline.com
on your mobile browser.
Advertisement

ਵਿਆਹ ਦਾ ਝਾਂਸਾ ਦੇ ਕੇ ਜਬਰ-ਜਨਾਹ ਦਾ ਦੋਸ਼

07:17 AM Apr 05, 2024 IST
ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਦਾ ਦੋਸ਼
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਖੰਨਾ, 4 ਅਪਰੈਲ
ਵਿਆਹ ਦਾ ਝਾਂਸਾ ਦੇ ਕੇ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਪੁਲੀਸ ਵੱਲੋਂ ਇਕ ਵਿਅਕਤੀ ਨੂੰ ਨਾਮਜ਼ਦ ਕੀਤਾ ਗਿਆ ਹੈ। ਥਾਣਾ ਸਦਰ ਖੰਨਾ ਦੀ ਪੁਲੀਸ ਵੱਲੋਂ ਲੜਕੀ ਦੀ ਸ਼ਿਕਾਇਤ ’ਤੇ ਵਰਿੰਦਰ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਪਿੰਡ ਮਲਕਪੁਰ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਲੜਕੀ ਨੇ ਦੱਸਿਆ ਕਿ ਵਰਿੰਦਰ ਸਿੰਘ ਉਸ ਨਾਲ ਪਿਛਲੇ ਲੰਬੇ ਸਮੇਂ ਤੋਂ ਗੱਲਬਾਤ ਕਰਦਾ ਰਿਹਾ ਸੀ, ਜਿਸ ਨੂੰ ਉਹ ਸਾਲ 2016 ਵਿੱਚ ਇੰਸਟਾਗ੍ਰਾਮ ’ਤੇ ਮਿਲੀ ਸੀ। ਬਾਅਦ ਵਿੱਚ ਉਹ ਇਕ ਦੂਜੇ ਨੂੰ ਮਿਲਦੇ ਰਹੇ ਤੇ ਗੱਲਬਾਤ ਕਰਦੇ ਰਹੇ। ਵਰਿੰਦਰ ਸਿੰਘ ਉਸ ਨੂੰ ਵਿਆਹ ਦਾ ਝੂਠਾ ਦਿਲਾਸਾ ਦਿੰਦਾ ਰਿਹਾ। ਉਸ ਨਾਲ ਹੋਟਲ ਪੀਬੀ26 ਖੰਨਾ ਤੇ ਪਿੰਡ ਮਲਕਪੁਰ ਵਿੱਚ ਆਪਣੇ ਘਰ ਲਿਜਾ ਕੇ ਸਬੰਧ ਬਣਾਏ। ਉਸ ਨੇ ਸਬੂਤ ਤੌਰ ’ਤੇ ਫੋਟੋਆਂ, ਆਡੀਓ ਰਿਕਾਰਡਿੰਗ, ਚੈਟ ਆਦਿ ਦੇ ਪਰੂਫ਼ ਦਿੱਤੇ ਹਨ।

Advertisement

Advertisement
Author Image

Advertisement
Advertisement
×