For the best experience, open
https://m.punjabitribuneonline.com
on your mobile browser.
Advertisement

ਮਤਰੇਏ ਪਿਓ ਸਣੇ ਤਿੰਨ ਜਣਿਆਂ ਖ਼ਿਲਾਫ਼ ਨਾਬਾਲਗ ਨਾਲ ਜਬਰ-ਜਨਾਹ ਦਾ ਦੋਸ਼

10:38 AM Feb 25, 2024 IST
ਮਤਰੇਏ ਪਿਓ ਸਣੇ ਤਿੰਨ ਜਣਿਆਂ ਖ਼ਿਲਾਫ਼ ਨਾਬਾਲਗ ਨਾਲ ਜਬਰ ਜਨਾਹ ਦਾ ਦੋਸ਼
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 24 ਫਰਵਰੀ
ਮਿਹਰਬਾਨ ਇਲਾਕੇ ’ਚ ਇੱਕ ਮਤਰੇਏ ਪਿਓ ਨੇ ਆਪਣੇ ਮਾਮਾ ਅਤੇ ਭਰਾ ਦੇ ਨਾਲ ਮਿਲ ਕੇ ਨਾਬਾਲਗ ਨਾਲ ਸਮੂੁਹਿਕ ਜਬਰ-ਜਨਾਹ ਕੀਤਾ। ਮੁਲਜ਼ਮਾਂ ਨੇ ਬੱਚੀ ਨੂੰ ਧਮਕੀਆਂ ਦਿੱਤੀਆਂ ਅਤੇ ਕਿਸੇ ਨੂੰ ਨਾ ਦੱਸਣ ਦਾ ਡਰਾਵਾ ਵੀ ਦਿੱਤਾ। ਕਿਸੇ ਤਰ੍ਹਾਂ ਨਾਲ ਪੀੜਤ ਨੇ ਸਾਰੀ ਗੱਲ ਆਪਣੀ ਮਾਸੀ ਨੂੰ ਦੱਸੀ, ਜਿਸ ਨੇ ਤੁਰੰਤ ਇਸਦੀ ਜਾਣਕਾਰੀ ਥਾਣਾ ਮਿਹਰਬਾਨ ਪੁਲੀਸ ਨੂੰ ਦਿੱਤੀ। ਪੁਲੀਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਉਸਦੇ ਮਤਰੇਏ ਪਿਓ ਡਰੀਮ ਸਿਟੀ ਕਲੋਨੀ ਵਾਸੀ ਪਰਮਿੰਦਰ ਸਿੰਘ, ਉਸਦੇ ਮਾਮੇ ਲਵਲੀ ਕੁਮਾਰ ਅਤੇ ਮਾਮੇ ਦੇ ਲੜਕਾ ਵਿਸ਼ਾਲ ਕੁਮਾਰ ਖਿਲਾਫ਼ ਸਮੂਹਿਕ ਜਬਰ ਜਨਾਹ ਦਾ ਕੇਸ ਦਰਜ ਕਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਧਰ, ਪੁਲੀਸ ਨੇ ਪੀੜਤਾ ਦੀ ਮੈਡੀਕਲ ਜਾਂਚ ਕਰਵਾਉਣ ਲਈ ਹਸਪਤਾਲ ਭੇਜ ਦਿੱਤਾ ਹੈ। ਜਾਣਕਾਰੀ ਦਿੰਦੇ ਹੋਏ ਪੀੜਤਾ ਦੀ ਮਾਸੀ ਨੇ ਥਾਣਾ ਮਿਹਰਬਾਨ ਪੁਲੀਸ ਨੂੰ ਦੱਸਿਆ ਕਿ ਉਸ ਦੀ ਭੈਣ ਦਾ ਦੂਸਰਾ ਵਿਆਹ ਮੁਲਜ਼ਮ ਪਰਮਿੰਦਰ ਸਿੰਘ ਨਾਲ ਹੋਇਆ ਸੀ। 13 ਜਨਵਰੀ ਨੂੰ ਉਸਦੀ ਭੈਣ ਲੜਾਈ ਕਰ ਕੇ ਕਿਤੇ ਚਲੀ ਗਈ। ਇਸ ਤੋਂ ਬਾਅਦ 20 ਫਰਵਰੀ 2024 ਨੂੰ ਭੈਣ ਦੀ 15 ਸਾਲਾਂ ਲੜਕੀ ਦੇ ਨਾਲ ਉਸਦੇ ਮਤਰੇਏ ਪਿਓ ਪਰਮਿੰਦਰ, ਉਸ ਦੇ ਮਾਮਾ ਲਵਲੀ ਕੁਮਾਰ ਅਤੇ ਉਸ ਦੇ ਲੜਕੇ ਵਿਸ਼ਾਲ ਕੁਮਾਰ ਨੇ ਸ਼ਰਾਬ ਪੀ ਕੇ ਜਬਰੀ ਸਬੰਧ ਬਣਾਏ। ਲੜਕੀ ਕਿਸੇ ਤਰ੍ਹਾਂ ਮੁਲਜ਼ਮਾਂ ਕੋਲੋਂ ਛੁੱਟ ਕੇ ਉਸ ਕੋਲ ਪੁੱਜੀ ਤੇ ਸਾਰੀ ਗੱਲ ਬਿਆਨ ਕੀਤੀ। ਫਿਲਹਾਲ ਥਾਣਾ ਮਿਹਰਬਾਨ ਦੀ ਪੁਲੀਸ ਨੇ ਮਾਸੀ ਦੇ ਬਿਆਨਾਂ ’ਤੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐੱਸਆਈ ਰਾਧੇ ਸ਼ਿਆਮ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ’ਚ ਛਾਪੇ ਮਾਰੇ ਜਾ ਰਹੇ ਹਨ, ਉਹ ਹਾਲੇ ਫ਼ਰਾਰ ਹਨ। ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Advertisement

Advertisement
Author Image

sukhwinder singh

View all posts

Advertisement
Advertisement
×