For the best experience, open
https://m.punjabitribuneonline.com
on your mobile browser.
Advertisement

ਆਬਾਦਕਾਰ ਕਿਸਾਨਾਂ ਵੱਲੋਂ ਧੱਕੇ ਨਾਲ ਜ਼ਮੀਨ ਖੋਹਣ ਦਾ ਦੋਸ਼

08:12 PM Jun 29, 2023 IST
ਆਬਾਦਕਾਰ ਕਿਸਾਨਾਂ ਵੱਲੋਂ ਧੱਕੇ ਨਾਲ ਜ਼ਮੀਨ ਖੋਹਣ ਦਾ ਦੋਸ਼
Advertisement

ਪੱਤਰ ਪ੍ਰੇਰਕ

Advertisement

ਕਾਹਨੂੰਵਾਨ, 26 ਜੂਨ

ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਮੁੱਲਾਂਵਾਲ ਨੇੜੇ ਦਰਿਆ ਬਿਆਸ ਵਿੱਚ ਪੈਂਦੀ ਜ਼ਮੀਨ ਆਬਾਦਕਾਰ ਕਿਸਾਨਾਂ ਵੱਲੋਂ ਧੱਕੇ ਨਾਲ ਖੋਹਣ ਦੇ ਦੋਸ਼ ਲਗਾਏ ਜਾ ਰਹੇ ਹਨ। ਇਸ ਸਬੰਧੀ ਕਿਸਾਨ ਆਗੂ ਕਸ਼ਮੀਰ ਸਿੰਘ ਅਤੇ ਗੁਰਮੀਤ ਸਿੰਘ ਪਸਵਾਲ ਨੇ ਦੱਸਿਆ ਕਿ ਦਰਿਆ ਬਿਆਸ ਵਿੱਚ ਪੈਂਦੀ 25 ਏਕੜ ਜ਼ਮੀਨ 35 ਸਾਲ ਪਹਿਲਾਂ ਉਨ੍ਹਾਂ ਨੇ ਜੰਗਲ ਬੇਲੇ ਪੁੱਟ ਕੇ ਆਬਾਦ ਕੀਤੀ ਸੀ। ਉਹ ਇਸ ਜ਼ਮੀਨ ਦਾ ਹੱਕ ਕਿਸੇ ਵੀ ਕੀਮਤ ਉੱਤੇ ਨਹੀਂ ਛੱਡਣਗੇ। ਉਨ੍ਹਾਂ ਵਿਧਾਇਕ ਕਰਮਬੀਰ ਸਿੰਘ ਉੱਤੇ ਵੀ ਦੋਸ਼ ਲਗਾਏ ਕਿ ਉਹ ਜ਼ਮੀਨ ਖੋਹਣ ਵਾਲੇ ਲੋਕਾਂ ਦੀ ਸਰਪ੍ਰਸਤੀ ਕਰ ਰਹੇ ਹਨ। ਇਸ ਸਬੰਧੀ ਵਿਧਾਇਕ ਕਰਮਬੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਜ਼ਮੀਨ ਉਨ੍ਹਾਂ ਦੇ ਹਲਕੇ ਅਧੀਨ ਪੈਂਦੇ ਕਿਸਾਨਾਂ ਦੀ ਮਾਲਕੀ ਹੈ ਅਤੇ ਉਹ ਕਿਸਾਨ ਮਾਲਕੀ ਵਾਲੀ ਜ਼ਮੀਨ ਦੀ ਨਿਸ਼ਾਨਦੇਹੀ ਲੈ ਕੇ ਕੋਈ ਗੈਰ ਕਾਨੂੰਨੀ ਕਾਰਵਾਈ ਨਹੀਂ ਕਰ ਰਹੇ। ਇਸ ਸਬੰਧੀ ਜਦੋਂ ਜ਼ਮੀਨ ਦੇ ਮਾਲਕ ਬਲਦੇਵ ਸਿੰਘ ਵਾਸੀ ਵੇਰਕਾ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਨੇ ਮਾਲਕੀ ਵਾਲੀ ਜ਼ਮੀਨ ਦੀ ਨਿਸ਼ਾਨਦੇਹੀ ਲਈ ਸੀ। ਪਰ ਕਾਬਜ਼ ਧਿਰ ਵੱਲੋਂ ਲਗਾਏ ਗਏ ਨਿਸ਼ਾਨ ਪੁੱਟ ਦਿੱਤੇ ਹਨ, ਜਿਸ ਤੋਂ ਉਹ ਬਹੁਤ ਦੁਖੀ ਹੈ।

Advertisement
Tags :
Advertisement
Advertisement
×