ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੱਲੂਆਣਾ ਟੌਲ ਪਲਾਜ਼ਾ ਦੇ ਕਰਿੰਦਿਆਂ ’ਤੇ ਕਾਰ ਭੰਨਣ ਦਾ ਦੋਸ਼

07:56 AM Apr 17, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਮਨੋਜ ਸ਼ਰਮਾ
ਬਠਿੰਡਾ, 16 ਅਪਰੈਲ
ਪਿੰਡ ਬੱਲੂਆਣਾ ਵਿੱਚ ਬਠਿੰਡਾ-ਮਲੋਟ-ਅਬੋਹਰ ਰੋਡ ’ਤੇ ਬਣੇ ਟੌਲ ਪਲਾਜ਼ਾ ਉੱਪਰ ਇੱਕ ਗੁਰਸਿੱਖ ਪਰਿਵਾਰ ਨਾਲ ਟੌਲ ਕਰਿੰਦਿਆਂ ਵੱਲੋਂ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਿੰਡ ਸਮਾਣੇ (ਪਟਿਆਲਾ) ਤੋਂ ਸਰਵਰ ਖੂਹੀਆਂ ਲਈ ਇੱਕ ਪਰਿਵਾਰ ਰਵਾਨਾ ਹੋਇਆ ਸੀ ਜਿਨ੍ਹਾਂ ਵੱਲੋਂ ਜ਼ਮੀਨ ਨਾਲ ਸਬੰਧਤ ਸੌਦੇ ਦੀ ਰਜਿਸਟਰੀ ਕਰਵਾਉਣ ਲਈ ਪੁੱਜਣਾ ਸੀ।
ਜਦੋਂ ਪਰਿਵਾਰ ਆਪਣੀ ਕਾਰ ਰਾਹੀਂ 12 ਵਜੇ ਦੇ ਕਰੀਬ ਉਕਤ ਟੌਲ ਪਲਾਜ਼ਾ ਪਾਰ ਕਰਨ ਲੱਗਾ ਤਾਂ ਉਨ੍ਹਾਂ ਦਾ ਫਾਸਟਟਰੈਕ ਕੰਮ ਨਾ ਕੀਤਾ ਜਿਸ ਦੌਰਾਨ ਉਨ੍ਹਾਂ ਵੱਲੋਂ ਟੌਲ ਪਾਰ ਕਰਕੇ ਗੱਡੀ ਰੋਕ ਲਈ ਗਈ, ਪਰ ਇਸਦੇ ਬਾਵਜੂਦ ਕਰਿੰਦੇ ਗੁੰਡਾਗਰਦੀ ’ਤੇ ਉਤਰ ਆਏ। ਕਾਰ ਨੂੰ ਮਨਪਿੰਦਰ ਸਿੰਘ ਚਲਾ ਰਿਹਾ ਸੀ ਜਦਕਿ ਉਨ੍ਹਾਂ ਨਾਲ ਸਾਥੀ ਹਰਿੰਦਰ ਸਿੰਘ, ਹਰਪਿੰਦਰ ਸਿੰਘ ਤੇ ਦੋ ਔਰਤਾਂ ਮੌਜੂਦ ਸਨ।
ਟੌਲ ਪਾਰ ਕਰਨ ਤੋਂ ਖਫਾ ਹੋਏ ਕਰਿੰਦਿਆਂ ਵੱਲੋਂ ਬਿਨਾਂ ਗੱਲ ਕੀਤੇ ਹੀ ਉਨ੍ਹਾਂ ਦੀ ਕਾਰ ’ਤੇ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ। ਪਰਿਵਾਰ ਨੇ ਦੋਸ਼ ਲਾਏ ਕਿ ਉਨ੍ਹਾਂ ਨਾਲ ਬਿਨਾਂ ਕੋਈ ਗੱਲ ਕੀਤੇ ਹਮਲਾ ਕਰ ਦਿੱਤਾ ਗਿਆ ਜਦੋਂਕਿ ਉਨ੍ਹਾਂ ਵੱਲੋਂ ਕਿਹਾ ਗਿਆ ਸੀ ਕਿ ਉਹ ਫਾਸਟ ਟਰੈਕ ਰੀਚਾਰਜ ਕਰਵਾ ਦਿੰਦੇ ਹਨ। ਹਰਪਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਅਲਕਾਲਜ਼ੇਰ ਕਾਰ 4 ਦਿਨ ਪਹਿਲਾਂ ਹੀ ਨਵੀਂ ਕਢਵਾਈ ਗਈ ਸੀ। ਪੀੜਤਾਂ ਨੇ ਕਿਹਾ ਉਨ੍ਹਾਂ ਦੀਆਂ ਗੁਰਸਿੱਖ ਔਰਤਾਂ ਨਾਲ ਵੀ ਧੱਕੇਸ਼ਾਹੀ ਕੀਤੀ ਗਈ। ਮਾਮਲੇ ਦੀ ਭਿਣਕ ਪੈਂਦਿਆਂ ਹੀ ਬੀਕੇਯੂ ਏਕਤਾ ਖੋਸਾ ਦੇ ਵਰਕਰ ਮੌਕੇ ’ਤੇ ਪੁੱਜ ਕੇ ਪੀੜਤ ਪਰਿਵਾਰ ਦੇ ਹੱਕ ਵਿੱਚ ਡਟ ਗਏ। ਇਸ ਮੌਕੇ ਗੁਰਸੇਵਕ ਸਿੰਘ ਪੰਜਾਵਾ ਅਤੇ ਕੁਲਦੀਪ ਸਿੰਘ ਨੇਤਾ, ਨਾਨਕ ਸਿੰਘ ਤੇ ਕੇਵਲ ਸਿੰਘ ਦੀ ਅਗਵਾਈ ਹੇਠ ਇਕੱਠੇ ਹੋ ਕੇ ਟੌਲ ਜਾਮ ਕਰ ਕੇ ਧਰਨਾ ਦਿੰਦਿਆਂ ਨਾਅਰੇਬਾਜ਼ੀ ਕੀਤੀ ਗਈ। ਬੀਕੇਯੂ ਖੋਸਾ ਦੇ ਵਰਕਰਾਂ ਅਤੇ ਪੀੜਤ ਪਰਿਵਾਰ ਵੱਲੋਂ ਗੱਡੀ ਨੂੰ ਠੀਕ ਕਰਵਾਉਣ ਅਤੇ ਹਮਲਾਵਰਾਂ ਨੂੰ ਹਟਾਉਣ ਦੀ ਮੰਗ ਕੀਤੀ ਗਈ। ਇਸ ਦੌਰਾਨ ਸ਼ਾਮ 7.30 ਤੱਕ ਧਰਨਾ ਜਾਰੀ ਰਿਹਾ।
ਇਸ ਦੌਰਾਨ ਮੌਕੇ ’ਤੇ ਪਹੁੰਚੇ ਚੌਕੀ ਇੰਚਾਰਜ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਟੌਲ ਤੋਂ ਲੰਘਣ ਵੇਲੇ ਇੱਕ ਪਰਿਵਾਰ ਦਾ ਝਗੜਾ ਹੋਇਆ ਸੀ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀ ਦਾ ਰੋਸ ਧਰਨਾ ਜਾਰੀ ਹੈ ਤੇ ਉਹ ਸਮਝੌਤਾ ਕਰਾਉਣ ਦੀਆਂ ਕੋਸ਼ਿਸ਼ਾਂ ’ਚ ਲੱਗੇ ਹੋਏ ਹਨ।

Advertisement

Advertisement
Advertisement