ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਮ ਮੰਦਿਰ ’ਤੇ ‘ਬਾਬਰੀ ਤਾਲਾ’ ਲਗਾਉਣ ਦਾ ਦੋਸ਼ ‘ਸਰਾਸਰ ਝੂਠ’: ਪ੍ਰਿਯੰਕਾ

07:26 AM May 10, 2024 IST
ਰਾਏਬਰੇਲੀ ਵਿੱਚ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦਾ ਸਵਾਗਤ ਕਰਦੇ ਹੋਏ ਪਾਰਟੀ ਨੇਤਾ। -ਫੋਟੋ: ਪੀਟੀਆਈ

ਰਾਏਬਰੇਲੀ, 9 ਮਈ
ਕਾਂਗਰਸ ਦੇ ਸੱਤਾ ਵਿੱਚ ਆਉਣ ’ਤੇ ਅਯੁੱਧਿਆ ਦੇ ਰਾਮ ਮੰਦਿਰ ਵਿੱਚ ‘ਬਾਬਰੀ ਤਾਲਾ’ ਲਗਾ ਦਿੱਤੇ ਜਾਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਸ਼ ਨੂੰ ‘ਸਰਾਸਰ ਝੂਠ’ ਕਰਾਰ ਦਿੰਦਿਆਂ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਇੱਥੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਈ ਵਾਰ ਕਹਿ ਚੁੱਕੀ ਹੈ ਕਿ ਉਹ ਅਦਾਲਤ ਦੇ ਫ਼ੈਸਲੇ ਦਾ ਸਨਮਾਨ ਕਰਦੀ ਹੈ।
ਰਾਏਬਰੇਲੀ ਵਿੱਚ ਆਪਣੇ ਭਰਾ ਅਤੇ ਕਾਂਗਰਸ ਉਮੀਦਵਾਰ ਰਾਹੁਲ ਗਾਂਧੀ ਦੇ ਹੱਕ ਵਿੱਚ ਪ੍ਰਚਾਰ ਕਰ ਰਹੀ ਪ੍ਰਿਯੰਕਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ‘ਬਾਬਰੀ ਤਾਲੇ’ ਸਬੰਧੀ ਪ੍ਰਧਾਨ ਮੰਤਰੀ ਵੱਲੋਂ ਲਗਾਏ ਗਏ ਦੋਸ਼ ਬਾਰੇ ਪੁੱਛੇ ਜਾਣ ’ਤੇ ਕਿਹਾ, ‘‘ਇਹ ਸਰਾਸਰ ਝੂਠ ਹੈ। ਕਾਂਗਰਸ ਪਾਰਟੀ ਨੇ ਕਈ ਵਾਰ ਕਿਹਾ ਹੈ ਕਿ ਉਹ (ਰਾਮ ਜਨਮ ਭੂਮੀ-ਬਾਬਰੀ ਮਸਜਿਦ ਮਾਮਲੇ ਵਿੱਚ) ਅਦਾਲਤ ਦੇ ਫ਼ੈਸਲੇ ਦਾ ਸਨਮਾਨ ਕਰੇਗੀ। ਅਸੀਂ (ਅਤੀਤ ਵਿੱਚ) ਅਜਿਹਾ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਅਜਿਹਾ ਹੀ ਕਰਾਂਗੇ।’’
ਪ੍ਰਿਯੰਕਾ ਨੇ ਏਆਈਐੱਮਆਈਐੱਮ ਦੇ ਪ੍ਰਧਾਨ ਅਸਾਦੂਦੀਨ ਓਵਾਇਸੀ ’ਤੇ ਦੋਸ਼ ਲਾਉਂਦਿਆਂ ਕਿਹਾ, ‘‘ਓਵਾਇਸੀ ਜੀ ਸਿੱਧੇ ਤੌਰ ’ਤੇ ਭਾਜਪਾ ਨਾਲ ਕੰਮ ਕਰ ਰਹੇ ਹਨ। ਤਿਲੰਗਾਨਾ ਦੀਆਂ ਚੋਣਾਂ ਵਿੱਚ ਇਹ ਗੱਲ ਬਹੁਤ ਸਪੱਸ਼ਟ ਹੋ ਗਈ ਹੈ।’’ ਉਨ੍ਹਾਂ ਭਾਜਪਾ ਨੇਤਾਵਾਂ ’ਤੇ ਮਹਿਲਾਵਾਂ ਦੇ ਪੱਖ ਵਿੱਚ ਨਾ ਖੜ੍ਹੇ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਜਪਾ ਸੰਸਦ ਮੈਂਬਰ ’ਤੇ ਦੋਸ਼ ਲਾਉਣ ਵਾਲੀਆਂ ਮਹਿਲਾ ਪਹਿਲਵਾਨਾਂ ਸਬੰਧੀ ਕਿਹਾ, ‘‘ਭਾਜਪਾ ਦੇ ਨੇਤਾ ਮਹਿਲਾਵਾਂ ਦੇ ਪੱਖ ਵਿੱਚ ਖੜ੍ਹੇ ਨਹੀਂ ਹੋ ਸਕਦੇ ਕਿਉਂਕਿ ਜਦੋਂ ਮਹਿਲਾ (ਪਹਿਲਵਾਨ) ਓਲੰਪਿਕ ਮੈਡਲ ਲੈ ਕੇ ਆਈਆਂ ਤਾਂ ਮੋਦੀ ਜੀ ਨੇ ਉਸ ਨਾਲ ਚਾਹ ਪੀਤੀ ਅਤੇ ਫੋਟੋਆਂ ਖਿਚਵਾਈਆਂ ਪਰ ਜਦੋਂ ਉਨ੍ਹਾਂ ਅੰਦੋਲਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਨਾਲ ਅਤਿਆਚਾਰ ਹੋਇਆ ਹੈ ਤਾਂ ਕਿਸੇ ਨੇ ਉਸ ਨੂੰ ਪੁੱਛਿਆ ਤੱਕ ਨਹੀਂ। ਭਾਜਪਾ ਨੇ ਉਸੇ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਪੁੱਤ ਨੂੰ ਲੋਕ ਸਭਾ ਚੋਣਾਂ ਦੀ ਟਿਕਟ ਦੇ ਦਿੱਤੀ।’’
ਭਾਜਪਾ ਦੇ ਇਸ ਦੋਸ਼ ’ਤੇ ਕਿ ਪ੍ਰਿਯੰਕਾ ਪਰਿਵਾਰ ਦੀ ਸ਼ਹਾਦਤ ਦੇ ਨਾਮ ’ਤੇ ਵੋਟਾਂ ਮੰਗ ਰਹੀ ਹੈ, ਕਾਂਗਰਸ ਜਨਰਲ ਸਕੱਤਰ ਨੇ ਕਿਹਾ, ‘‘ਭਾਜਪਾ ਚਾਹੁੰਦੀ ਹੈ ਕਿ ਮੈਂ ਆਪਣੇ ਪਰਿਵਾਰ ਬਾਰੇ ਚੁੱਪ ਰਹਾਂ ਜਾਂ ਸ਼ਰਮਿੰਦਾ ਹੋ ਜਾਵਾਂ। ਮੈਂ ਆਪਣੇ ਪਰਿਵਾਰ ਲਈ ਕਿਉਂ ਸ਼ਰਮਿੰਦਾ ਹੋਵਾਂਗੀ। ਮੈਨੂੰ ਆਪਣੇ ਪਰਿਵਾਰ ’ਤੇ ਮਾਣ ਹੈ। ਮਾਣ ਹੈ ਮੈਨੂੰ ਇੰਦਰਾ ਜੀ ’ਤੇ, ਜਿਨ੍ਹਾਂ ਦੇਸ਼ ਲਈ ਇੰਨਾ ਕੁੱਝ ਕੀਤਾ।’’ -ਪੀਟੀਆਈ

Advertisement

ਪ੍ਰਧਾਨ ਮੰਤਰੀ ਨੂੰ ਕਾਂਗਰਸ ਦਾ ਚੋਣ ਮੈਨੀਫੈਸਟੋ ਪੜ੍ਹਨ ਦੀ ਸਲਾਹ

ਕਾਂਗਰਸ ਦੇ ਚੋਣ ਮਨੋਰਥ ਪੱਤਰ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਟਿੱਪਣੀਆਂ ’ਤੇ ਪ੍ਰਿਯੰਕਾ ਨੇ ਕਿਹਾ, ‘‘ਉਨ੍ਹਾਂ ਨੂੰ ਮੇਰੀ ਸਲਾਹ ਹੈ। ਹਾਲਾਂਕਿ ਉਹ ਪ੍ਰਧਾਨ ਮੰਤਰੀ ਹਨ, ਮੇਰੇ ਤੋਂ ਵੱਡੇ ਹਨ ਪਰ ਮੇਰੀ ਸਲਾਹ ਹੈ ਕਿ ਉਨ੍ਹਾਂ ਨੂੰ ਪਹਿਲਾਂ (ਕਾਂਗਰਸ ਦਾ) ਚੋਣ ਮੈਨੀਫੈਸਟੋ ਪੜ੍ਹਨਾ ਚਾਹੀਦਾ ਹੈ ਅਤੇ ਫਿਰ ਉਸ ’ਤੇ ਟਿੱਪਣੀ ਕਰਨੀ ਚਾਹੀਦੀ ਹੈ। ਉਨ੍ਹਾਂ ਪੜ੍ਹਿਆ ਨਹੀਂ ਹੈ। ਜੋ ਉਨ੍ਹਾਂ ਦੇ ਮਨ ਵਿੱਚ ਆਉਂਦਾ ਹੈ, ਕਹਿ ਦਿੰਦੇ ਹਨ ਕਿ ਇਸ ਵਿੱਚ ਇਹ ਲਿਖਿਆ ਹੈ। ਜੋ ਗੱਲਾਂ ਉਹ ਬੋਲ ਰਹੇ ਹਨ, ਅਜਿਹਾ ਕੁਝ (ਮੈਨੀਫੈਸਟੋ ਵਿੱਚ) ਲਿਖਿਆ ਹੀ ਨਹੀਂ ਹੈ।’’

ਚੋਣ ਪ੍ਰਚਾਰ ’ਚ ਪ੍ਰਧਾਨ ਮੰਤਰੀ ਨੇ ਨਸਲੀ ਰੁਖ਼ ਅਪਣਾਇਆ: ਚਿਦੰਬਰਮ

ਨਵੀਂ ਦਿੱਲੀ: ਕਾਂਗਰਸ ਆਗੂ ਪੀ ਚਿਦੰਬਰਮ ਨੇ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਪ੍ਰਚਾਰ ’ਚ ‘ਚਮੜੀ ਦੇ ਰੰਗ’ ਦਾ ਮੁੱਦਾ ਲਿਆ ਕੇ ਨਸਲੀ ਰੁਖ ਅਪਣਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਾਸ਼ਟਰਪਤੀ ਚੋਣਾਂ ’ਚ ਵਿਰੋਧੀ ਧਿਰ ਵੱਲੋਂ ਯਸ਼ਵੰਤ ਸਿਨਹਾ ਦੀ ਹਮਾਇਤ ਉਨ੍ਹਾਂ ਦੀ ਚਮੜੀ ਦੇ ਰੰਗ ਦੇ ਆਧਾਰ ’ਤੇ ਨਹੀਂ ਕੀਤੀ ਗਈ ਸੀ। ਸਾਬਕਾ ਕੇਂਦਰੀ ਮੰਤਰੀ ਚਿਦੰਬਰਮ ਨੇ ਕਿਹਾ, ‘ਇੱਕ ਉਮੀਦਵਾਰ ਦੀ ਹਮਾਇਤ ਚਮੜੀ ਦੇ ਰੰਗ ਦੇ ਆਧਾਰ ’ਤੇ ਨਹੀਂ ਸੀ। ਦੂਜੇ ਉਮੀਦਵਾਰ ਦਾ ਵਿਰੋਧ ਵੀ ਚਮੜੀ ਦੇ ਰੰਗ ਦੇ ਆਧਾਰ ’ਤੇ ਨਹੀਂ ਸੀ। ਹਮਾਇਤ ਜਾਂ ਵਿਰੋਧ ਸਿਆਸੀ ਫ਼ੈਸਲਾ ਸੀ ਅਤੇ ਹਰ ਵੋਟਰ ਆਪਣੀ ਪਾਰਟੀ ਦੇ ਫ਼ੈਸਲੇ ਦਾ ਸਵਾਗਤ ਕਰਦਾ ਹੈ ਜਾਂ ਕਰਦੀ ਹੈ।’ ਉਨ੍ਹਾਂ ਕਿਹਾ, ‘ਮਾਣਯੋਗ ਪ੍ਰਧਾਨ ਮੰਤਰੀ ਚੋਣ ਬਹਿਸ ’ਚ ਚਮੜੀ ਦਾ ਰੰਗ ਕਿਉਂ ਲਿਆਏ ਹਨ?’ ਕਾਂਗਰਸ ਆਗੂ ਨੇ ਦੋਸ਼ ਲਾਇਆ, ‘ਪ੍ਰਧਾਨ ਮੰਤਰੀ ਦੇ ਬਿਆਨ ਪੂਰੀ ਤਰ੍ਹਾਂ ਗ਼ੈਰ-ਪ੍ਰਸੰਗਿਕ ਤੇ ਪੂਰੀ ਤਰ੍ਹਾਂ ਨਸਲੀ ਹਨ।’ ਜ਼ਿਕਰਯੋਗ ਹੈ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਹੁਣ ਸਮਝ ’ਚ ਆਇਆ ਕਿ ਕਾਂਗਰਸ ਰਾਸ਼ਟਰਪਤੀ ਚੋਣਾਂ ’ਚ ਦਰੋਪਦੀ ਮੁਰਮੂ ਨੂੰ ਇਸ ਲਈ ਹਰਾਉਣਾ ਚਾਹੁੰਦੀ ਸੀ ਕਿਉਂਕਿ ਉਨ੍ਹਾਂ ਦੀ ਚਮੜੀ ਦਾ ਰੰਗ ਕਾਲਾ ਹੈ। -ਪੀਟੀਆਈ

Advertisement

Advertisement
Advertisement