ਦੰਗਾ ਪੀੜਤਾਂ ਦੇ ਪ੍ਰਧਾਨ ’ਤੇ ਹਮਲੇ ਦਾ ਦੋਸ਼, ਚਾਰ ਖ਼ਿਲਾਫ਼ ਕੇਸ ਦਰਜ
06:57 AM Sep 23, 2024 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 22 ਸਤੰਬਰ
1984 ਦੰਗਾ ਪੀੜ੍ਹਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਦੁੱਗਰੀ ਉਪਰ ਹਮਲੇ ਦੇ ਦੋਸ਼ ਤਹਿਤ ਪੁਲੀਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਦੁੱਗਰੀ ਦੀ ਪੁਲੀਸ ਨੂੰ ਪ੍ਰਧਾਨ ਸੁਰਜੀਤ ਸਿੰਘ ਦੁੱਗਰੀ ਵਾਸੀ ਗੁਰੂ ਗਿਆਨ ਵਿਹਾਰ ਜਵੱਦੀ ਨੇ ਦੱਸਿਆ ਹੈ ਕਿ ਉਹ ਦੰਗਾ ਪੀੜਤ ਕਾਬਲ ਸਿੰਘ ਪੁੱਤਰ ਤੇਜਾ ਸਿੰਘ ਦੇ ਘਰ ਉਸ ਦਾ ਹਾਲ ਚਾਲ ਪੁੱਛਣ ਗਿਆ ਸੀ। ਇਸ ਦੌਰਾਨ ਕੁੱਝ ਲੋਕ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਕਾਬਲ ਸਿੰਘ ਦੇ ਘਰ ਆਏ ਤੇ ਉਸ ’ਤੇ ਹਮਲਾ ਕਰ ਦਿੱਤਾ। ਪੁਲੀਸ ਵੱਲੋਂ ਵਿਕਾਸ ਤਲਵਾੜ ਵਾਸੀ ਸੀਆਰਪੀਐਫ਼ ਕਲੋਨੀ ਦੁੱਗਰੀ, ਵਿਕੀ, ਸੋਨੂੰ ਅਤੇ ਅਨਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
Advertisement
Advertisement