For the best experience, open
https://m.punjabitribuneonline.com
on your mobile browser.
Advertisement

ਸੂਬਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਸਾਰੇ ਵਰਗ ਦੁਖੀ: ਜਸ਼ਨ ਚਹਿਲ

08:39 AM Sep 10, 2024 IST
ਸੂਬਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਸਾਰੇ ਵਰਗ ਦੁਖੀ  ਜਸ਼ਨ ਚਹਿਲ
ਮੀਟਿੰਗ ਦੌਰਾਨ ਜਸ਼ਨ ਚਹਿਲ ਅਤੇ ਹੋਰ ਆਗੂ।
Advertisement

ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 9 ਸਤੰਬਰ
ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਸਮਾਜ ਦੇ ਸਾਰੇ ਦੁਖੀ ਹਨ ਅਤੇ ਇਹ ਸਰਕਾਰ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨੂੰ ਦਿੱਤੀ ਹਰ ਗਾਰੰਟੀ ਤੋਂ ਭੱਜ ਚੁਕੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਜਸ਼ਨਦੀਪ ਸਿੰਘ ਜਸ਼ਨ ਚਹਿਲ ਨੇ ਪਿੰਡ ਬੁਰਜ਼ ਲੱਧਾ ਸਿੰਘ ਵਾਲਾ ਵਿੱਚ ਪਾਰਟੀ ਵਰਕਰਾਂ ਦੀ ਮਿਲਣੀ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਸਰਕਾਰ ਦਾ ਅੱਧੇ ਤੋਂ ਵੱਧ ਕਾਰਜਕਾਲ ਲੰਘ ਚੁੱਕਾ ਹੈ ਪਰ ਸੂਬੇ ਵਿਚ ਵਿਕਾਸ ਦੇ ਸਾਰੇ ਕਾਰਜ ਬੰਦ ਪਏ ਹਨ। ਕਾਂਗਰਸ ਬਲਾਕ ਭਗਤਾ ਦੇ ਪ੍ਰਧਾਨ ਅੰਗਰੇਜ਼ ਸਿੰਘ ਸਿਰੀਏਵਾਲਾ, ਜਗਸੀਰ ਸਿੰਘ ਜਲਾਲ ਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਜਸ਼ਨ ਚਹਿਲ ਦੀ ਅਗਵਾਈ ਹੇਠ ਹਲਕਾ ਰਾਮਪੁਰਾ ਫੂਲ ਵਿੱਚ ਕੀਤੀਆਂ ਜਾ ਰਹੀਆਂ ਵਰਕਰ ਮੀਟਿੰਗਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਹੇਮ ਰਾਜ ਕਾਲਾ ਜਲਾਲ, ਪਰਮਜੀਤ ਸਿੰਘ ਮੈਂਬਰ ਬਲਾਕ ਸਮਿਤੀ, ਸਰਪੰਚ ਹਰਜੀਵਨ ਸਿੰਘ ਬਰਾੜ ਸੂਬਾ ਸੈਕਟਰੀ ਕਿਸਾਨ ਕਾਂਗਰਸ ਸੈੱਲ ਹਾਜ਼ਰ ਸਨ।

Advertisement

Advertisement
Advertisement
Author Image

Advertisement