ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੱਟੀ ਬਲਾਕ ਦੇ ਸਾਰੇ ਸਰਪੰਚ ਬਿਨਾਂ ਮੁਕਾਬਲਾ ਜੇਤੂ

10:58 AM Oct 10, 2024 IST
ਸੈਂਸਰਾ ਕਲਾਂ ਦੇ ਮੋਹਤਬਰ ਨਵੇਂ ਚੁਣੇ ਸਰਪੰਚ ਤੇ ਪੰਚਾਂ ਦਾ ਸਨਮਾਨ ਕਰਦੇ ਹੋਏ।

ਪੰਚਾਇਤੀ ਚੋਣਾਂ

Advertisement

ਗੁਰਬਖਸ਼ਪੁਰੀ
ਤਰਨ ਤਾਰਨ, 9 ਅਕਤੂਬਰ
ਪੰਚਾਇਤ ਚੋਣਾਂ ਦੇ ਅਮਲ ਨੇ ਜ਼ਿਲ੍ਹੇ ਅੰਦਰ ਰਾਜਸੀ ਦ੍ਰਿਸ਼ ਨੂੰ ਬਹੁਤ ਦਿਲਚਸਪ ਬਣਾ ਕੇ ਰੱਖ ਦਿੱਤਾ ਹੈ| ਜ਼ਿਲ੍ਹੇ ਦੇ ਅੱਠ ਬਲਾਕਾਂ ਤੋਂ 573 ਸਰਪੰਚਾਂ ਤੋਂ ਇਲਾਵਾ ਇੰਨੀ ਹੀ ਗਿਣਤੀ ਦੇ ਪਿੰਡਾਂ ਲਈ ਮੈਂਬਰਾਂ ਦੀ ਚੋਣ ਕੀਤੀ ਜਾਣੀ ਹੈ| ਇਨ੍ਹਾਂ 573 ਪਿੰਡਾਂ ਵਿੱਚੋਂ ਤਰਨ ਤਾਰਨ ਦੇ ਨੇੜਲੇ ਪਿੰਡ ਮਲੀਆ ਖੁਰਦ ਦੀ ਪੰਚਾਇਤ ਨੂੰ ਤਰਨ ਤਾਰਨ ਦੀ ਨਗਰ ਕੌਂਸਲ ਵਿੱਚ ਮਿਲਾ ਦਿੱਤਾ ਗਿਆ ਹੈ ਅਤੇ ਮਾਨਵਾਂ ਪਿੰਡ ਦੀ ਚੋਣ ਕਰਾਉਣ ਤੇ ਅਦਾਲਤ ਨੇ ਸਟੇਅ ਦੇ ਦਿੱਤਾ ਹੈ। 573 ਵਿੱਚੋਂ 358 ਸਰਪੰਚ ਦੀ ਚੋਣ ਸਰਬਸੰਮਤੀ ਨਾਲ ਕਰ ਲਈ ਗਈ ਹੈ ਅਤੇ 2589 ਮੈਂਬਰਾਂ ਦੀ ਵੀ ਚੋਣ ਬਿਨਾਂ ਮੁਕਾਬਲਾ ਕੀਤੀ ਜਾ ਚੁੱਕੀ ਹੈ। ਜ਼ਿਲ੍ਹੇ ਦੇ ਬਲਾਕ ਪੱਟੀ ਦੇ ਸਾਰੇ ਦੇ ਸਾਰੇ 72 ਸਰਪੰਚਾਂ ਅਤੇ 500 ਮੈਂਬਰਾਂ ਦੀ ਚੋਣ ਬਿਨਾਂ ਮੁਕਾਬਲਾ ਹੋ ਗਈ ਹੈ। ਵੈਸੇ ਸੂਬੇ ਭਰ ਅੰਦਰ ਬਲਾਕ ਪੱਟੀ ਹੀ ਇਕ ਅਜਿਹਾ ਬਲਾਕ ਹੋਵੇਗਾ, ਜਿਥੇ ਸਾਰੇ ਦੇ ਸਾਰੇ ਸਰਪੰਚਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਜਾ ਚੁੱਕੀ ਹੈ।
ਪੱਟੀ ਦੇ ਨੇੜਲੇ ਬਲਾਕ ਨੌਸ਼ਹਿਰਾ ਪੰਨੂਆਂ ਦੀ ਸਥਿਤੀ ਵੀ ਇਸ ਦੇ ਬਰਾਬਰ ਜਿਹੀ ਹੀ ਹੈ। ਇਸ ਬਲਾਕ ਦੇ 59 ਵਿੱਚੋਂ 56 ਪਿੰਡਾਂ ਦੇ ਸਰਪੰਚ ਅਤੇ 429 ਮੈਂਬਰ ਸਰਬਸੰਮਤੀ ਨਾਲ ਚੁਣ ਲਏ ਹਨ। ਬਾਕੀ ਦੇ ਤਿੰਨ ਪਿੰਡਾਂ ਦੀ ਹੋਣ ਵਾਲੀ ਚੋਣ ਲਈ ਸਰਪੰਚ ਦੇ ਅਹੁਦੇ ਲਈ ਛੇ ਅਤੇ 32 ਉਮੀਦਵਾਰ ਮੈਂਬਰ ਦੀ ਚੋਣ ਲਈ ਮੈਦਾਨ ਵਿੱਚ ਹਨ। ਇਲਾਕੇ ਦੇ ਬਲਾਕ ਭਿੱਖੀਵਿੰਡ ਦੇ 90 ਸਰਪੰਚਾਂ ਵਿੱਚੋਂ 70 ਅਤੇ ਇਸ ਦੇ ਨੇੜਲੇ ਬਲਾਕ ਵਲਟੋਹਾ ਦੇ 78 ਵਿੱਚੋਂ 60 ਸਰਪੰਚਾਂ ਦੀ ਚੋਣ ਬਿਨਾਂ ਮੁਕਾਬਲਾ ਕੀਤੀ ਗਈ ਹੈ। ਪੱਟੀ, ਨੌਸ਼ਹਿਰਾ ਪੰਨੂਆਂ, ਭਿੱਖੀਵਿੰਡ ਅਤੇ ਵਲਟੋਹਾ ਤੋਂ ਵੱਡੀ ਪੱਧਰ ’ਤੇ ਵਧੀਕੀਆਂ ਦੀਆਂ ਖਬਰਾਂ ਆਈਆਂ ਹਨ। ਇਸ ਦੇ ਨਾਲ ਹੀ ਤਰਨ ਤਾਰਨ ਦੇ 116 ਵਿੱਚੋਂ 46, ਗੰਡੀਵਿੰਡ ਦੇ 45 ਵਿੱਚੋਂ 18, ਖਡੂਰ ਸਾਹਿਬ ਦੇ 73 ਅਤੇ ਚੋਹਲਾ ਸਾਹਿਬ ਦੇ 40 ਵਿੱਚੋਂ 18-18 ਸਰਪੰਚਾਂ ਦੀ ਚੋਣ ਬਿਨਾਂ ਮੁਕਾਬਲਾ ਕੀਤੀ ਜਾ ਚੁੱਕੀ ਹੈ।
ਕਪੂਰਥਲਾ (ਜਸਬੀਰ ਸਿੰਘ ਚਾਨਾ): ਪੰਚਾਇਤੀ ਚੋਣਾਂ-2024 ਲਈ ਨਾਮਜ਼ਦਗੀਆਂ ਵਾਪਸ ਲੈਣ ਪਿੱਛੋਂ ਸਰਪੰਚੀ ਲਈ 863 ਤੇ ਪੰਚੀ ਲਈ 2705 ਉਮੀਦਵਾਰ ਚੋਣ ਮੈਦਾਨ ’ਚ ਰਹਿ ਗਏ ਹਨ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਪੜਤਾਲ ਤੇ ਨਾਮਜ਼ਦਗੀਆਂ ਵਾਪਸ ਲੈਣ ਪਿੱਛੋਂ ਸਰਪੰਚੀ ਅਤੇ ਪੰਚੀ ਦੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੀ ਅਲਾਟ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਢਿੱਲਵਾਂ ਬਲਾਕ ’ਚ ਸਰਪੰਚੀ ਲਈ 154 ਤੇ ਪੰਚੀ ਲਈ 525, ਕਪੂਰਥਲ਼ਾ ਬਲਾਕ ’ਚ ਸਰਪੰਚੀ ਲਈ 228 ਤੇ ਪੰਚੀ ਲਈ 691, ਨਡਾਲਾ ਬਲਾਕ ’ਚ ਸਰਪੰਚੀ ਲਈ 122 ਤੇ ਪੰਚੀ ਲਈ 412, ਫਗਵਾੜਾ ਬਲਾਕ ’ਚ ਸਰਪੰਚੀ ਲਈ 183 ਤੇ ਪੰਚੀ ਲਈ 629, ਜਦਕਿ ਸੁਲਤਾਨਪੁਰ ਲੋਧੀ ਬਲਾਕ ’ਚ ਸਰਪੰਚੀ ਲਈ 176 ਤੇ ਪੰਚੀ ਲਈ 448 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ। ਉਨ੍ਹਾਂ ਦੱਸਿਆ ਕਿ 190 ਸਰਪੰਚ ਤੇ 1872 ਪੰਚ ਬਿਨ੍ਹਾਂ ਮੁਕਾਬਲਾ ਚੁਣੇ ਗਏ ਹਨ। ਇਨ੍ਹਾਂ ’ਚ ਢਿਲਵਾਂ ਬਲਾਕ ’ਚ 25 ਸਰਪੰਚ ਤੇ 263 ਪੰਚ, ਕਪੂਰਥਲ਼ਾ ਬਲਾਕ ’ਚ 39 ਸਰਪੰਚ ਤੇ 421 ਪੰਚ, ਨਡਾਲਾ ਬਲਾਕ ’ਚ 37 ਸਰਪੰਚ ਤੇ 322 ਪੰਚ, ਫਗਵਾੜਾ ਬਲਾਕ ’ਚ 18 ਸਰਪੰਚ ਤੇ 287 ਪੰਚ ਜਦਿਕ ਸੁਲਤਾਨਪੁਰ ਲੋਧੀ ਬਲਾਕ ’ਚ 71 ਸਰਪੰਚ ਤੇ 579 ਪੰਚ ਸ਼ਾਮਲ ਹਨ।

‘ਆਪ’ ਆਗੂ ਧਨਵੰਤ ਸਿੰਘ ਧੰਨਾ ਸਰਬਸੰਮਤੀ ਨਾਲ ਸੈਂਸਰਾ ਪਿੰਡ ਦੇ ਸਰਪੰਚ ਬਣੇ

ਚੇਤਨਪੁਰਾ (ਰਣਬੀਰ ਸਿੰਘ ਮਿੰਟੂ): ਵਿਧਾਨ ਸਭਾ ਹਲਕਾ ਅਜਨਾਲਾ ਦੇ ਅਧੀਨ ਆਉਂਦੇ ਪਿੰਡ ਸੈਂਸਰਾ ਕਲਾਂ ਵਿਖੇ ਪਿੰਡ ਵਾਸੀਆਂ ਵੱਲੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਪੰਚਾਇਤੀ ਚੋਣਾਂ ਵਿੱਚ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਗਈ, ਜਿਸ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਧਨਵੰਤ ਸਿੰਘ ਧੰਨਾ ਸੈਂਸਰਾ ਨੂੰ ਪਿੰਡ ਦਾ ਸਰਪੰਚ ਚੁਣਿਆ ਗਿਆ ਹੈ, ਜਦ ਕਿ ਸੀਮਾ ਬਾਲਾ, ਹਰਜੀਤ ਕੌਰ, ਇੰਦਰਜੀਤ ਸਿੰਘ, ਹਰਮੇਸ਼ ਸਿੰਘ, ਜਸਬੀਰ ਸਿੰਘ, ਮਲਕੀਤ ਸਿੰਘ, ਗੁਰਯੋਦ ਸਿੰਘ, ਰਛਪਿੰਦਰ ਕੌਰ ਤੇ ਗੁਰਪ੍ਰੀਤ ਕੌਰ ਨੂੰ ਪੰਚ ਚੁਣਿਆ ਗਿਆ ਹੈ। ਨਵੀਂ ਚੁਣੀ ਗਈ ਪੰਚਾਇਤ ਨੂੰ ਪ੍ਰਧਾਨ ਸਵਿੰਦਰ ਸਿੰਘ ਸੈਸਰਾ, ਸਾਬਕਾ ਸਰਪੰਚ ਗੁਰਸ਼ਿੰਦਰ ਸਿੰਘ ਕਾਹਲੋ, ਬਚਨ ਸਿੰਘ, ਨਿਰਮਲ ਸਿੰਘ, ਬੂਟਾ ਸਿੰਘ (ਸਾਰੇ ਨੰਬਰਦਾਰ), ਆੜਤੀ ਸਿਮਰਜੀਤ ਸਿੰਘ, ਗੁਰਪਾਲ ਸਿੰਘ ਲਾਲੀ, ਹਰਦੇਵ ਸਿੰਘ, ਜੱਜਪਾਲ ਗੋਰਾ, ਡਾਕਟਰ ਰਾਣਾ, ਗੁਰਭੇਜ ਸਿੰਘ, ਅੰਮ੍ਰਿਤਪਾਲ ਸਿੰਘ, ਬਾਊ ਠੇਕੇਦਾਰ, ਪਲਵਿੰਦਰ ਸਿੰਘ ਜੋਧਾ ਮੈਂਬਰ, ਸੋਨਾ ਸਿੰਘ, ਹਰਪਾਲ ਸਿੰਘ ਮੈਂਬਰ, ਹਰਜਾਪ ਸਿੰਘ ਫੌਜੀ, ਚਮਕੌਰ ਸਿੰਘ ਭਲਵਾਨ ਅਤੇ ਢਿੱਲੋ ਭਰਾਵਾਂ ਤੋਂ ਇਲਾਵਾ ਪਿੰਡ ਵਾਸੀਆਂ ਵੱਲੋਂ ਹਾਰ ਪਾ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਆ ਗਿਆ।

Advertisement

ਪੰਡੋਰੀ ਰਹਿਆਨਾ ਦੀ ਇੱਕ ਧਿਰ ਦੇ ਸਾਰੇ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕਰਨ ਖ਼ਿਲਾਫ਼ ਰੋਸ

ਤਰਨ ਤਾਰਨ (ਗੁਰਬਖ਼ਸ਼ਪੁਰੀ): ਇਲਾਕੇ ਦੇ ਪਿੰਡ ਪੰਡੋਰੀ ਰਹਿਆਨਾ ਦੇ ਲੋਕਾਂ ਨੇ ਅੱਜ ਪਿੰਡ ਵਿੱਚ ਸਾਬਕ ਸਰਪੰਚ ਸਲਵਿੰਦਰ ਸਿੰਘ ਅਤੇ ਸਾਬਕ ਮੈਂਬਰ ਪੰਚਾਇਤ ਬਲਦੇਵ ਸਿੰਘ ਦੀ ਅਗਵਾਈ ਵਿੱਚ ਇੱਕ ਇਕੱਠ ਕਰਕੇ ਪਿੰਡ ਦੀ ਪੰਚਾਇਤ ਦੀ ਚੋਣ ਲੜਨ ਦੇ ਚਾਹਵਾਨ ਛੇ ਜਣਿਆਂ ਦੇ ਨਾਮਜਦਗੀ ਦੇ ਪਰਚੇ ਰੱਦ ਕਰ ਦੇਣ ਦੀ ਨਿਖੇਧੀ ਕੀਤੀ ਅਤੇ ਇਸ ਮਾਮਲੇ ਨੂੰ ਅਦਾਲਤ ਵਿੱਚ ਲੈ ਕੇ ਜਾਣ ਦਾ ਫ਼ੈਸਲਾ ਕੀਤਾ। ਸਲਵਿੰਦਰ ਸਿੰਘ ਅਤੇ ਬਲਦੇਵ ਸਿੰਘ ਨੇ ਕਿਹਾ ਕਿ ਪਿੰਡ ਵਾਸੀ ਰਣਜੀਤ ਸਿੰਘ ਨੇ ਸਰਪੰਚ ਦੇ ਅਹੁਦੇ ਲਈ ਅਤੇ ਉਸ ਦੇ ਕਵਰਿੰਗ ਉਮੀਦਵਾਰ ਵਜੋਂ ਬਾਬਾ ਸਰਵਣ ਸਿੰਘ ਨੇ ਸਰਪੰਚ ਦੇ ਅਹੁਦੇ ਲਈ ਪਰਚੇ ਦਾਖਲ ਕੀਤੇ ਸਨ। ਇਸ ਦੇ ਨਾਲ ਹੀ ਪਿੰਡ ਲਈ ਚੁਣੇ ਜਾਣ ਵਾਲੇ ਸੱਤ ਮੈਂਬਰਾਂ ਵਿੱਚੋਂ ਸਵਿੰਦਰ ਕੌਰ, ਸੁਖਦੀਪ ਕੌਰ, ਹਰਜੀਤ ਕੌਰ ਅਤੇ ਨਿਰਵੈਲ ਸਿੰਘ ਨੇ ਆਪਣੇ ਨਾਮਜ਼ਦਗੀ ਦੇ ਪਰਚੇ ਬਾਕੀ ਦੇ ਦਸਤਾਵੇਜ਼ਾਂ ਸਮੇਤ ਰਿਟਰਨਿੰਗ ਅਧਿਕਾਰੀ ਨੂੰ ਜਮ੍ਹਾਂ ਕਰਵਾਏ ਸਨ। ਉਨ੍ਹਾਂ ਕਿਹਾ ਕਿ ਪਰਚੇ ਬਕਾਇਦਾ ਤੌਰ ’ਤੇ ਮਾਹਰ ਤੋਂ ਸਲਾਹ ਮਸ਼ਵਰਾ ਲੈ ਕੇ ਦਾਖਲ ਕਰਵਾਏ ਗਏ ਸਨ ਜਿਨ੍ਹਾਂ ਤੇ ਕਿਸੇ ਕਿਸਮ ਦਾ ਇਤਰਾਜ ਲਗਾਏ ਜਾਣ ਦਾ ਕਾਰਨ ਨਹੀਂ ਸੀ ਬਣਦਾ।

Advertisement