ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਭ ਰੰਗ ਸਾਹਿਤ ਸਭਾ ਵੱਲੋਂ ਪੁਸਤਕ ਲੋਕ ਅਰਪਣ ਤੇ ਕਵੀ ਦਰਬਾਰ

08:41 AM Oct 12, 2023 IST
ਪੁਸਤਕ ਲੋਕ ਅਰਪਣ ਕਰਦੇ ਹੋਏ ਸਾਹਿਤਕਾਰ। -ਫੋਟੋ: ਕੇਪੀ ਸਿੰਘ

ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 11 ਅਕਤੂਬਰ
ਸਭ ਰੰਗ ਸਾਹਿਤ ਸਭਾ, ਗੁਰਦਾਸਪੁਰ ਵੱਲੋਂ ਲੇਖਕ ਇੰਦਰਜੀਤ ਸਿੰਘ ਜੋਧਕਾ ਦੀ ਪੁਸਤਕ ‘ਮੇਰੀ ਆਸਟਰੇਲੀਆ ਯਾਤਰਾ’ ਦਾ ਰਿਲੀਜ਼ ਸਮਾਗਮ ਅਤੇ ਤ੍ਰੈ-ਭਾਸ਼ੀ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਲੇਖਕ ਬਲਵਿੰਦਰ ਬਾਲਮ, ਬਿਸ਼ਨ ਦਾਸ, ਰਾਜ ਗੁਰਦਾਸਪੁਰੀ, ਮਨਮੋਹਨ ਧਕਾਲਵੀ, ਹਰਭਜਨ ਬਾਜਵਾ, ਹਰਬੰਸ ਸਿੰਘ ਕੰਵਲ, ਮੁਹੰਮਦ ਅਕਰਮ ਵੜੈਚ, ਮੁਹੰਮਦ ਨਸੀਬ ਖ਼ਾਨ, ਡਾ. ਕੇਵਲ ਕ੍ਰਿਸ਼ਨ, ਅਨਿਲ ਪਠਾਨਕੋਟੀ, ਰਣਬੀਰ ਆਕਾਸ਼ ਅਤੇ ਗੁਰਪ੍ਰੀਤ ਸਿੰਘ ਡਾਲਾ ਨੇ ਕੀਤੀ। ਮੁੱਖ ਮਹਿਮਾਨ ਵਜੋਂ ਫਾਰਮਰ ਐਗਜ਼ੀਕਿਊਟਵਿ ਦੂਰਦਰਸ਼ਨ ਆਗਿਆਪਾਲ ਸਿੰਘ ਰੰਧਾਵਾ, ਆਕਾਸ਼ਵਾਣੀ ਤੋਂ ਮੁਹੰਮਦ ਇਮਤਿਆਜ਼ ਅਤੇ ਪਹਿਲਵਾਨ ਗੁਰਮੇਲ ਸਿੰਘ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਗੀਤਕਾਰ ਨਿਰਮਲ ਸਿੰਘ ਧਾਰੀਵਾਲ ਅਤੇ ਗਾਇਕ ਮੰਗਲ ਦੀਪ ਦੇ ਗੀਤ ਹੋਈ। ਇਸ ਪੁਸਤਕ ਉੱਪਰ ਪੇਪਰ ਡਾ. ਰਮਾ ਗੰਡੋਤਰਾ, ਡਾ. ਸੁਖਵਿੰਦਰ ਕੌਰ ਅਤੇ ਪ੍ਰੋ. ਪੁਨੀਤਾ ਸਹਿਗਲ ਨੇ ਪੜ੍ਹੇ। ਤ੍ਰੈ-ਭਾਸ਼ੀ ਕਵੀ ਦਰਬਾਰ ਵਿਚ ਬਲਵਿੰਦਰ ਬਾਲਮ, ਜੇਪੀ ਖਰਲਾਂ ਵਾਲਾ, ਬਿਸ਼ਨ ਦਾਸ, ਰਾਜ ਗੁਰਦਾਸਪੁਰੀ ਆਦਿ ਨੇ ਹਿੱਸਾ ਲਿਆ।

Advertisement

Advertisement