ਮਰਾਠਾ ਕੋਟੇ 'ਤੇ ਸਰਬ-ਪਾਰਟੀ ਮੀਟਿੰਗ: ਕਾਰਕੁਨ ਜਾਰੰਗੇ ਨੂੰ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਵਾਪਸ ਲੈਣ ਲਈ ਕਿਹਾ
02:30 PM Nov 01, 2023 IST
**EDS: SCREENSHOT VIA PTI VIDEO** Mumbai: Maharashtra Chief Minister Eknath Shinde with Deputy Chief Minister Devendra Fadnavis and NCP chief Sharad Pawar during an all-party meeting on Maratha reservation, in Mumbai, Wednesday, Nov. 1, 2023. (PTI Photo)(PTI11_01_2023_000071B)
ਮੁੰਬਈ, 1 ਨਵੰਬਰ
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਪ੍ਰਧਾਨਗੀ ਹੇਠ ਹੋਈ ਮਰਾਠਾ ਕੋਟੇ 'ਤੇ ਹੋਈ ਸਰਬ ਪਾਰਟੀ ਮੀਟਿੰਗ ਵਿਚ ਨੇਤਾਵਾਂ ਨੇ ਬੁੱਧਵਾਰ ਨੂੰ ਇਕ ਮਤਾ ਪਾਸ ਕੀਤਾ ਜਿਸ ਵਿਚ ਕਾਰਕੁਨ ਮਨੋਜ ਜਾਰੰਗੇ ਨੂੰ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਬੰਦ ਕਰਨ ਲਈ ਕਿਹਾ ਗਿਆ। ਮੁੰਬਈ ਵਿੱਚ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਸ਼ਿੰਦੇ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਮਰਾਠਾ ਕੋਟੇ ਦੇ ਹੱਕ ਵਿੱਚ ਹੈ। ਮਤੇ 'ਤੇ ਸੀਐਮ ਸ਼ਿੰਦੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਐਨਸੀਪੀ ਪ੍ਰਧਾਨ ਸ਼ਰਦ ਪਵਾਰ, ਸ਼ਿਵ ਸੈਨਾ (ਯੂਬੀਟੀ) ਦੇ ਨੇਤਾ ਅਨਿਲ ਪਰਬ, ਰਾਜ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਜਿੇ ਵਡੇਟੀਵਾਰ, ਵਿਧਾਨ ਪ੍ਰੀਸ਼ਦ ਵਿੱਚ ਐਲਓਪੀ ਅੰਬਦਾਸ ਦਾਨਵੇ ਸਮੇਤ ਹੋਰਾਂ ਨੇ ਦਸਤਖਤ ਕੀਤੇ ਸਨ। -ਪੀਟੀਆਈ
Advertisement
Advertisement
Advertisement