ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਲ ਇੰਡੀਆ ਇੰਟਰਨੈਸ਼ਨਲ ਰੇਲਵੇ ਪੁਰਸ਼ ਕ੍ਰਿਕਟ ਚੈਂਪੀਅਨਸ਼ਿਪ ਸ਼ੁਰੂ

07:35 AM Apr 16, 2024 IST
ਖਿਡਾਰੀਆਂ ਨਾਲ ਜਾਣ-ਪਛਾਣ ਕਰਦੇ ਹੋਏ ਮੁੱਖ ਪ੍ਰਬੰਧਕ ਪ੍ਰਮੋਦ ਕੁਮਾਰ।

ਗੁਰਨਾਮ ਸਿੰਘ ਅਕੀਦਾ
ਪਟਿਆਲਾ, 15 ਅਪਰੈਲ
67ਵੀਂ ਆਲ ਇੰਡੀਆ ਇੰਟਰਨੈਸ਼ਨਲ ਰੇਲਵੇ ਪੁਰਸ਼ ਕ੍ਰਿਕਟ ਚੈਂਪੀਅਨਸ਼ਿਪ 2023-24 ਦੀ ਸ਼ੁਰੂਆਤ ਪਟਿਆਲਾ ਲੋਕੋਮੋਟਿਵ ਵਰਕਸ (ਪੀਐੱਲਡਬਲਿਊ) ਵੱਲੋਂ ਕਰਵਾਏ ਗਏ ਪੀਐੱਲਡਬਲਿਊ ਕ੍ਰਿਕਟ ਸਟੇਡੀਅਮ ਵਿੱਚ ਨਾਕਆਊਟ ਮੈਚਾਂ ਨਾਲ ਹੋਈ। ਭਾਰਤੀ ਰੇਲਵੇ ਦੀਆਂ 28 ਟੀਮਾਂ ਵਿੱਚੋਂ ਅੱਠ ਟੀਮਾਂ ਨੇ ਫਾਈਨਲ ਮੈਚਾਂ ਲਈ ਕੁਆਲੀਫ਼ਾਈ ਕੀਤਾ ਹੈ।
ਪੀਐੱਲਡਬਲਿਊ ਦੇ ‌ਪ੍ਰਿੰਸੀਪਲ ਚੀਫ ਪ੍ਰਬੰਧਕੀ ਅਫ਼ਸਰ ਪ੍ਰਮੋਦ ਕੁਮਾਰ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ। ਟਾਸ ਨੂੰ ਮੈਟਰੋ ਰੇਲਵੇ ਨੇ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਉੱਤਰੀ ਪੱਛਮੀ ਰੇਲਵੇ ਨੇ 46.4 ਓਵਰਾਂ ਵਿੱਚ 10 ਵਿਕਟਾਂ ’ਤੇ 223 ਦੌੜਾਂ ਬਣਾਈਆਂ, ਜਿਸ ਵਿੱਚ ਸਭ ਤੋਂ ਵੱਧ ਸਕੋਰਰ ਸੂਰਿਆ ਅਤੇ ਅੰਸ਼ੁਲ ਨੇ ਕਰਮਵਾਰ 58 ਗੇਂਦਾਂ ਵਿੱਚ 52 ਅਤੇ 46 ਗੇਂਦਾਂ ਵਿੱਚ 42 ਦੌੜਾਂ ਬਣਾਈਆਂ। ਮੈਟਰੋ ਰੇਲਵੇ ਦੇ ਅਮਿਤ ਕੁਇਲਾ ਨੇ ਤਿੰਨ ਵਿਕਟਾਂ ਲਈਆਂ। ਜਵਾਬ ਵਿੱਚ ਮੈਟਰੋ ਰੇਲਵੇ ਨੇ ਟੀਚੇ ਦਾ ਪਿੱਛਾ ਕਰਦਿਆਂ 228 ਦੌੜਾਂ ਬਣਾ ਕੇ ਮੈਚ ਪੰਜ ਵਿਕਟਾਂ ਨਾਲ ਜਿੱਤ ਲਿਆ। ਮੈਟਰੋ ਰੇਲਵੇ ਲਈ ਸਭ ਤੋਂ ਵੱਧ ਸਕੋਰਰ ਅਰਿੰਦਮ ਰਿਹਾ ਜਿਸ ਨੇ 119 ਗੇਂਦਾਂ ਵਿੱਚ ਨਾਬਾਦ 83 ਦੌੜਾਂ ਬਣਾਈਆਂ। ਉੱਤਰੀ ਪੱਛਮੀ ਰੇਲਵੇ ਵੱਲੋਂ ਸੀਪੀ ਜੱਟ ਅਤੇ ਮੌਂਟੀ ਨੇ 2-2 ਵਿਕਟਾਂ ਲਈਆਂ। ਪੱਛਮੀ ਰੇਲਵੇ ਅਤੇ ਪੂਰਬੀ ਰੇਲਵੇ ਵਿਚਾਲੇ ਅੱਜ ਦੂਜੇ ਮੈਚ ਵਿੱਚ ਪੱਛਮੀ ਰੇਲਵੇ ਨੇ 50 ਓਵਰਾਂ ਵਿੱਚ ਨੌਂ ਵਿਕਟਾਂ ਦੇ ਨੁਕਸਾਨ ’ਤੇ 285 ਦੌੜਾਂ ਦਾ ਟੀਚਾ ਰੱਖਿਆ। ਪੱਛਮੀ ਰੇਲਵੇ ਦੇ ਸਮਰੱਥ ਅਤੇ ਰੈਕਸਲੀ ਨੇ ਕਰਮਵਾਰ 71 ਗੇਂਦਾਂ ਵਿੱਚ 87 ਅਤੇ 41 ਗੇਂਦਾਂ ਵਿੱਚ 35 ਦੌੜਾਂ ਬਣਾਈਆਂ। ਪੂੁਰਬੀ ਰੇਲਵੇ ਦੇ ਅਰਿਜੀਤ ਨੇ ਤਿੰਨ ਵਿਕਟਾਂ ਲਈਆਂ। ਪੂਰਬੀ ਰੇਲਵੇ ਨੇ ਟੀਚੇ ਦਾ ਪਿੱਛਾ ਕਰਦਿਆਂ ਛੇ ਵਿਕਟਾਂ ਨਾਲ ਮੈਚ ਜਿੱਤਿਆ। ਟੀਮ ਦੇ ਰਵੀ ਸਿੰਘ, ‌ਸ਼ਿਵਮ ਗੌਤਮ ਅਤੇ ਅਮਿਤ ਕੇ ਨੇ ਕਰਮਵਾਰ 87 ਗੇਂਦਾਂ ਵਿੱਚ 122, 57 ਗੇਂਦਾਂ ਵਿੱਚ 57 ਅਤੇ 55 ਗੇਂਦਾਂ ਵਿੱਚ 55 ਦੌੜਾਂ ਬਣਾਈਆਂ।

Advertisement

Advertisement
Advertisement