ਆਲ ਇੰਡੀਆ ਅਰੋੜਾ ਏਕਤਾ ਪਰਿਵਾਰ ਦੀ ਮੀਟਿੰਗ ਹੋਈ
ਪੱਤਰ ਪੇ੍ਰਰਕ
ਕਾਲਾਂਵਾਲੀ, 28 ਮਾਰਚ
ਆਲ ਇੰਡੀਆ ਅਰੋੜਾ ਏਕਤਾ ਪਰਿਵਾਰ ਕਾਲਾਂਵਾਲੀ ਦੀ ਇੱਕ ਮੀਟਿੰਗ ਪਰਿਵਾਰ ਦੇ ਸੀਨੀਅਰ ਮੈਂਬਰ ਬਾਬਾ ਓਮ ਪ੍ਰਕਾਸ਼, ਡਾ. ਸ਼ਸ਼ੀ ਅਰੋੜਾ ਅਤੇ ਸੁਨੀਲ ਬਿੱਲਾ ਬੱਠਲਾ ਅਤੇ ਪ੍ਰਧਾਨ ਸੰਨੀ ਬੱਬਰ ਦੀ ਪ੍ਰਧਾਨਗੀ ਹੇਠ ਖੇਤਰ ਪਾਲ ਮੰਦਿਰ ਵਿਚ ਹੋਈ। ਮੀਟਿੰਗ ਵਿਚ ਸਮਾਜ ਨੂੰ ਇਕਜੁੱਟ ਕਰਨ ਲਈ ਸਾਰਿਆਂ ਤੋਂ ਸੁਝਾਅ ਲਏ ਗਏ ਅਤੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਪਰਿਵਾਰ ਦੀ ਪੁਰਾਣੀ ਕਾਰਜਕਾਰਨੀ ਨੂੰ ਭੰਗ ਕਰ ਦਿੱਤਾ ਗਿਆ ਅਤੇ ਜਦੋਂ ਤੱਕ ਨਵੀਂ ਕਾਰਜਕਾਰਨੀ ਨਹੀਂ ਬਣ ਜਾਂਦੀ ਉਦੋਂ ਤੱਕ ਸੰਨੀ ਬੱਬਰ ਕਾਰਜਕਾਰੀ ਪ੍ਰਧਾਨ ਵਜੋਂ ਕੰਮ ਕਰਦੇ ਰਹਿਣਗੇ।
ਇਸ ਮੀਟਿੰਗ ’ਚ ਸੰਸਥਾ ਨੂੰ ਇਕਜੁੱਟ ਕਰਨ ਲਈ ਸ਼ਹਿਰ ਦੇ ਸਾਰੇ ਵਾਰਡਾਂ ’ਚ ਵਾਰਡ ਪੱਧਰ ’ਤੇ ਦੋ-ਦੋ ਮੈਂਬਰ ਵਾਰਡ ਮੁਖੀ ਬਣਾਏ ਗਏ, ਜੋ ਆਪਣੇ-ਆਪਣੇ ਇਲਾਕੇ ’ਚ ਸੁਸਾਇਟੀ ਦੇ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਸੂਚੀ ਤਿਆਰ ਕਰਕੇ ਉਨ੍ਹਾਂ ਨੂੰ ਜੋੜਨ ਦਾ ਕੰਮ ਕਰਨਗੇ। ਪ੍ਰਧਾਨ ਸੰਨੀ ਬੱਬਰ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਸਮਾਜ ਨੂੰ ਇਕਜੁੱਟ ਕਰਨਾ ਹੈ, ਜਿਸ ਲਈ ਉਹ ਹਰ ਸੰਭਵ ਯਤਨ ਕਰ ਰਹੇ ਹਨ। ਇਸ ਵਿੱਚ ਸਮਾਜ ਦੇ ਸਾਰੇ ਲੋਕਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ।