For the best experience, open
https://m.punjabitribuneonline.com
on your mobile browser.
Advertisement

ਵਿਆਹੁਤਾ ਦੇ ਕਤਲ ਮਾਮਲੇ ਵਿੱਚ ਚਾਰੋਂ ਮੁਲਜ਼ਮ ਗ੍ਰਿਫ਼ਤਾਰ

09:51 AM Sep 24, 2024 IST
ਵਿਆਹੁਤਾ ਦੇ ਕਤਲ ਮਾਮਲੇ ਵਿੱਚ ਚਾਰੋਂ ਮੁਲਜ਼ਮ ਗ੍ਰਿਫ਼ਤਾਰ
Advertisement

ਟੱਲੇਵਾਲ:

Advertisement

ਪਿੰਡ ਨਰੈਣਗੜ੍ਹ ਸੋਹੀਆਂ ਵਿੱਚ ਸਹੁਰਿਆਂ ਵੱਲੋਂ ਨਵ-ਵਿਆਹੁਤਾ ਦੇ ਕਤਲ ਮਾਮਲੇ ਵਿੱਚ ਪੀੜਤ ਪਰਿਵਾਰ ਅਤੇ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨੂੰ 26 ਘੰਟਿਆਂ ਬਾਅਦ ਬੂਰ ਪਿਆ। ਟੱਲੇਵਾਲ ਥਾਣੇ ਦੀ ਪੁਲੀਸ ਨੇ ਧਰਨਾਕਾਰੀਆਂ ਦੀ ਮੰਗ ਅਨੁਸਾਰ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ­ ਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਬਰਨਾਲਾ-ਮੋਗਾ ਕੌਮੀ ਮਾਰਗ ਤੋਂ ਧਰਨਾ ਹਟਾ ਦਿੱਤਾ ਗਿਆ। ਜਸਪ੍ਰੀਤ ਕੌਰ ਦੇ ਕਤਲ ਮਾਮਲੇ ਵਿੱਚ ਪੀੜਤ ਪਰਿਵਾਰ ਅਤੇ ਜਥੇਬੰਦੀਆਂ ਵਲੋਂ ਚਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਐਤਵਾਰ ਦੁਪਹਿਰ 12 ਵਜੇ ਇਹ ਧਰਨਾ ਲਾਇਆ ਗਿਆ ਸੀ। ਜਾਣਕਾਰੀ ਅਨੁਸਾਰ ਪੁਲੀਸ ਵਲੋਂ ਬਾਕੀ ਰਹਿੰਦੇ ਮੁਲਜ਼ਮ ਮ੍ਰਿਤਕਾ ਦੀ ਸੱਸ ਗੁਰਮੀਤ ਕੌਰ­,­ ਸਹੁਰਾ ਜਗਰਾਜ ਸਿੰਘ ਅਤੇ ਨਣਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸਐੱਚਓ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦਾ ਪਤੀ ਪਹਿਲਾਂ ਹੀ ਗ੍ਰਿਫ਼ਤਾਰ ਹੈ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement