For the best experience, open
https://m.punjabitribuneonline.com
on your mobile browser.
Advertisement

ਆਲ ਇੰਗਲੈਂਡ ਚੈਂਪੀਅਨਸ਼ਿਪ: ਲੀ ਦੇ ਹਟਣ ਮਗਰੋਂ ਸਿੰਧੂ ਦੂਜੇ ਗੇੜ ’ਚ

06:57 AM Mar 13, 2024 IST
ਆਲ ਇੰਗਲੈਂਡ ਚੈਂਪੀਅਨਸ਼ਿਪ  ਲੀ ਦੇ ਹਟਣ ਮਗਰੋਂ ਸਿੰਧੂ ਦੂਜੇ ਗੇੜ ’ਚ
Advertisement

ਬਰਮਿੰਘਮ: ਜਰਮਨੀ ਦੀ ਯਵੋਨੇ ਲੀ ਵੱਲੋਂ ਅੱਧ ਵਿਚਾਲੇ ਮੁਕਾਬਲਾ ਛੱਡਣ ਮਗਰੋਂ ਓਲੰਪਿਕ ਵਿੱਚ ਦੋ ਵਾਰ ਤਗਮਾ ਜੇਤੂ ਭਾਰਤ ਦੀ ਪੀਵੀ ਸਿੰਧੂ ਅੱਜ ਇੱਥੇ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲਜ਼ ਮੁਕਾਬਲੇ ਦੇ ਦੂਜੇ ਗੇੜ ਵਿੱਚ ਪਹੁੰਚ ਗਈ। ਇਸ ਤੋਂ ਪਹਿਲਾਂ ਦੁਨੀਆ ਦੀ 11ਵੇਂ ਨੰਬਰ ਦੀ ਖਿਡਾਰਨ ਸਿੰਧੂ ਨੇ ਪਹਿਲੀ ਗੇਮ 21-10 ਨਾਲ ਜਿੱਤ ਲਈ ਸੀ। ਹੈਦਰਾਬਾਦ ਦੀ 28 ਸਾਲਾ ਖਿਡਾਰਨ ਦਾ ਅਗਲਾ ਮੁਕਾਬਲਾ ਸਿਖਰਲਾ ਦਰਜਾ ਪ੍ਰਾਪਤ ਕੋਰੀਆ ਦੀ ਐਨ ਸੇ ਯੰਗ ਨਾਲ ਹੋਵੇਗਾ। ਕੌਮਾਂਤਰੀ ਪੱਧਰ ’ਤੇੇ ਯੰਗ ਨਾਲ ਹੋਏ ਛੇ ਮੁਕਾਬਲਿਆਂ ਵਿੱਚ ਸਿੰਧੂ ਨੂੰ ਸਾਰਿਆਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਸੱਜੇ ਗੋਡੇ ਦੀ ਸੱਟ ਤੋਂ ਉਭਰ ਰਹੀ ਯੰਗ ਨੇ ਪਿਛਲੇ ਐਤਵਾਰ ਫਰੈਂਚ ਓਪਨ ਵਿੱਚ ਸੀਜ਼ਨ ਦਾ ਆਪਣਾ ਦੂਜਾ ਖਿਤਾਬ ਜਿੱਤਿਆ ਸੀ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×