ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਲੀਆ ਨੇ ਸੱਸ ਨੀਤੂ ਕਪੂਰ ਨਾਲ ਤਸਵੀਰ ਸਾਂਝੀ ਕੀਤੀ

07:57 AM Oct 24, 2024 IST

ਮੁੰਬਈ: ਬੌਲੀਵੁੱਡ ਅਦਾਕਾਰਾ ਨੇ ਅੱਜ ਸੋਸ਼ਲ ਮੀਡੀਆ ’ਤੇ ਕਈ ਤਸਵੀਰਾਂ ਸਾਂਝੀਆਂ ਕੀਤੀ। ਇਨ੍ਹਾਂ ’ਚੋਂ ਇੱਕ ਤਸਵੀਰਾਂ ਵਿੱਚ ਵਿੱਚ ‘ਜਿਗਰਾ’ ਫਿਲਮ ਦੀ ਅਦਾਕਾਰਾ ਆਪਣੀ ਸੱਸ ਨੀਤੂ ਕਪੂਰ ਨਾਲ ਦਿਖਾਈ ਦੇ ਰਹੀ ਹੈ। ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਪੈਰਿਸ ਵਿੱਚ ਬਿਤਾਈਆਂ ਛੁੱਟੀਆਂ ਦੀਆਂ ਪੁਰਾਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਪਹਿਲੀ ਤਸਵੀਰ ਵਿੱਚ ਉਹ ਡੈਨਿਮ ਡਰੈੱਸ ਵਿੱਚ ਨਜ਼ਰ ਆ ਰਹੀ ਹੈ। ਦੂਜੀ ਤਸਵੀਰ ਵਿੱਚ ਉਹ ਆਪਣੇ ਕਮਰੇ ’ਚ ਸੈਲਫੀ ਲੈ ਰਹੀ ਹੈ। ਇਸੇ ਤਰ੍ਹਾਂ ਤੀਜੀ ਤਸਵੀਰ ਵਿੱਚ ਉਹ ਨੀਤੂ ਕਪੂਰ ਨਾਲ ਮੁਸਕਰਾਉਂਦੀ ਦਿਖਾਈ ਦੇ ਰਹੀ ਹੈ। ਇਸ ਮਗਰੋਂ ਉਸ ਨੇ ਇਕੱਲੀ ਦੀਆਂ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ। ਇਸ ਤੋਂ ਪਹਿਲਾਂ ਉਸ ਨੇ ਜਿਗਰਾ ਫਿਲਮ ਦੀ ਸ਼ੂਟਿੰਗ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਬੀਤੇ ਦਿਨ ਉਸ ਨੇ ਮਨੀਸ਼ ਮਲਹੋਤਰਾ ਵੱਲੋਂ ਕਰਵਾਏ ਗਏ ਦੀਵਾਲੀ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ, ਜਿਸ ਵਿੱਚ ਉਹ ਆਪਣੀ ਮਹਿੰਦੀ ਵਾਲਾ ਲਹਿੰਗਾ ਪਾ ਕੇ ਗਈ। ਸਮਾਗਮ ਵਿੱਚ ਉਹ ਆਪਣੀ ਭੈਣ ਸ਼ਾਹੀਨ ਭੱਟ ਨਾਲ ਗਈ ਸੀ। ਫਿਲਮਾਂ ਦੀ ਗੱਲ ਕਰੀਏ ਤਾਂ 31 ਸਾਲਾ ਅਦਾਕਾਰਾ ਹਾਲ ਹੀ ਵਿੱਚ ਫਿਲਮ ‘ਜਿਗਰਾ’ ਵਿੱਚ ਨਜ਼ਰ ਆਈ ਸੀ। ਆਉਂਦੇ ਦਿਨਾਂ ਵਿੱਚ ਉਹ ਆਉਣ ਵਾਲੀ ਫਿਲਮ ‘ਅਲਫਾ’ ਵਿੱਚ ਨਜ਼ਰ ਆਵੇਗੀ। ਕਸ਼ਮੀਰ ਵਿੱਚ ਇਸ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਇਹ ਫਿਲਮ ਅਗਲੇ ਸਾਲ 25 ਦਸੰਬਰ ਨੂੰ ਰਿਲੀਜ਼ ਹੋਵੇਗੀ। -ਆਈਏਐੱਨਐੱਸ

Advertisement

Advertisement