For the best experience, open
https://m.punjabitribuneonline.com
on your mobile browser.
Advertisement

ਆਲੀਆ ਨੇ ਲੰਡਨ ਵਿੱਚ ਕੀਤੀ ਸਮਾਗਮ ਦੀ ਮੇਜ਼ਬਾਨੀ

07:51 AM Mar 30, 2024 IST
ਆਲੀਆ ਨੇ ਲੰਡਨ ਵਿੱਚ ਕੀਤੀ ਸਮਾਗਮ ਦੀ ਮੇਜ਼ਬਾਨੀ
Advertisement

ਮੁੰਬਈ: ਬੌਲੀਵੁਡ ਅਦਾਕਾਰਾ ਆਲੀਆ ਭੱਟ ਨੇ ਲੰਡਨ ਵਿੱਚ ਆਪਣੇ ਪਹਿਲੇ ਚੈਰਿਟੀ ਈਵੈਂਟ ‘ਹੋਪ ਗਾਲਾ’ ਦੀ ਮੇਜ਼ਬਾਨੀ ਕੀਤੀ। ਇਹ ਸਮਾਗਮ ‘ਸਲਾਮ ਬੰਬੇ’ ਫਾਊਂਡੇਸ਼ਨ ਦੀ ਮਦਦ ਲਈ ਕਰਵਾਇਆ ਗਿਆ ਜਿਸ ਜ਼ਰੀਏ ਭਾਰਤ ਵਿੱਚ ਗਰੀਬ ਬੱਚਿਆਂ ਲਈ ਪੈਸਾ ਇਕੱਠਾ ਕੀਤਾ ਗਿਆ। ਇਸ ਸਮਾਗਮ ਦਾ ਇਕ ਵੀਡੀਓ ਵੀ ਵਾਇਰਲ ਹੋਇਆ ਹੈ ਜਿਸ ਵਿਚ ਆਲੀਆ ਨੇ ਇਕ ਗੀਤ ਗਾਇਆ ਹੈ ਜਿਸ ਦੀ ਸੋਸ਼ਲ ਮੀਡੀਆ ’ਤੇ ਬਹੁਤ ਸ਼ਲਾਘਾ ਹੋ ਰਹੀ ਹੈ। ਆਲੀਆ ਨੇ ਕਿਹਾ, ‘ਮੈਂ ਖੁਸ਼ ਹਾਂ ਕਿ ਮੈਂ ਇਨ੍ਹਾਂ ਬੱਚਿਆਂ ਦੀ ਮਦਦ ਕਰਨ ਵਿੱਚ ਛੋਟੀ ਜਿਹੀ ਭੂਮਿਕਾ ਨਿਭਾਈ। ਅਜਿਹੇ ਵੱਕਾਰੀ ਸਥਾਨ ’ਤੇ ਹੋਪ ਗਾਲਾ ਦੀ ਮੇਜ਼ਬਾਨੀ ਕਰਨਾ ਸੱਚਾ ਸਨਮਾਨ ਹੈ ਕਿਉਂਕਿ ਮੈਂ ਹਮੇਸ਼ਾ ਮੈਂਡਰਿਨ ਓਰੀਐਂਟਲ ਦੀ ਬੇਮਿਸਾਲ ਪ੍ਰਾਹੁਣਾਚਾਰੀ ਦੀ ਪ੍ਰਸ਼ੰਸਕ ਰਹੀ ਹਾਂ।’ ਆਲੀਆ ਨੇ ਕਿਹਾ, ‘ਅੱਜ ਸਾਡੇ ਯਤਨਾਂ ਦੀ ਸਿਰਫ਼ ਸ਼ੁਰੂਆਤ ਹੈ ਅਤੇ ਇਸ ਕੰਮ ਵਿਚ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਉਣ ਵਾਲਿਆਂ ਦੇ ਸਮਰਥਨ ਨਾਲ ਮੈਨੂੰ ਭਰੋਸਾ ਹੈ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਮਰੱਥ ਬਣਾਉਣ ਵਿੱਚ ਮਹੱਤਵਪੂਰਨ ਕਦਮ ਚੁੱਕਾਂਗੇ।’ ਇਸ ਮੌਕੇ ਅਦਾਕਾਰਾ ਤੇ ਮਾਡਲ ਪੌਪੀ ਡੇਲੀਵਿੰਗਨੇ, ਨਿਰਦੇਸ਼ਕ ਗੁਰਿੰਦਰ ਚੱਢਾ, ਸੀਰਮ ਇੰਸਟੀਚਿਊਟ ਆਫ ਇੰਡੀਆ ਦੀ ਨਤਾਸ਼ਾ ਪੂਨਾਵਾਲਾ ਸਮੇਤ ਕਈ ਉੱਘੀਆਂ ਹਸਤੀਆਂ ਸ਼ਾਮਲ ਸਨ। -ਆਈਏਐੱਨਐੱਸ

Advertisement

Advertisement
Author Image

sukhwinder singh

View all posts

Advertisement
Advertisement
×