ਆਲੀਆ ਭੱਟ ਨੇ ‘ਹੰਪਟੀ ਸ਼ਰਮਾ ਕੀ ਦੁਲਹਨੀਆ’ ਦੇ 10 ਸਾਲ ਪੂਰੇ ਹੋਣ ’ਤੇ ਵੀਡੀਓ ਕੀਤੀ ਸਾਂਝੀ
07:45 AM Jul 12, 2024 IST
Advertisement
ਮੁੰਬਈ:
Advertisement
ਅਦਾਕਾਰਾ ਆਲੀਆ ਭੱਟ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਸ ਦੀ ਰੋਮਾਂਟਿਕ ਕਾਮੇਡੀ ਫਿਲਮ ‘ਹੰਪਟੀ ਸ਼ਰਮਾ ਕੀ ਦੁਲਹਨੀਆ’ ਨੂੰ ਇੱਕ ਦਹਾਕਾ ਹੋ ਗਿਆ ਹੈ। ਇਸ ਦਿਨ ਨੂੰ ਮਨਾਉਣ ਲਈ ਉਸ ਨੇ ਵੀਰਵਾਰ ਨੂੰ ਇੰਸਟਾਗ੍ਰਾਮ ’ਤੇ ਫਿਲਮ ਦੀ ਇੱਕ ਵਿਸ਼ੇਸ਼ ਕਲਿੱਪ ਪੋਸਟ ਕੀਤੀ। ਕੈਪਸ਼ਨ ’ਚ ਉਸ ਨੇ ਲਿਖਿਆ ਕਿ ਫਿਲਮ ਨੂੰ ਦਹਾਕਾ ਹੋਣ ’ਤੇ ਵਿਸ਼ਵਾਸ ਨਹੀਂ ਹੋ ਰਿਹਾ। ਉਸ ਨੇ ਲਿਖਿਆ, “10 ਸਾਲ ... ਵਾਹ ... ਸਿਰਫ.... ਧੰਨਵਾਦ ... ਧੰਨਵਾਦ ਯੂਨੀਵਰਸ ...।’’ ਵਰੁਣ ਨੇ ਇਸ ਮੌਕੇ ਦਾ ਜਸ਼ਨ ਮਨਾਉਣ ਲਈ ਫਿਲਮ ਦਾ ਇੱਕ ਪੋਸਟਰ ਵੀ ਸਾਂਝਾ ਕੀਤਾ। ਸ਼ਸ਼ਾਂਕ ਖੇਤਾਨ ਦੁਆਰਾ ਨਿਰਦੇਸ਼ਤ ‘ਹੰਪਟੀ ਸ਼ਰਮਾ ਕੀ ਦੁਲਹਨੀਆ’ ਇੱਕ ਰੋਮਾਂਟਿਕ ਕਾਮੇਡੀ ਹੈ। ਸਾਲ 2012 ਵਿੱਚ ਕਰਨ ਦੀ ‘ਸਟੂਡੈਂਟ ਆਫ ਦਿ ਯੀਅਰ’ ਨਾਲ ਬੌਲੀਵੁੱਡ ਵਿੱਚ ਡੈਬਿਊ ਕਰਨ ਤੋਂ ਬਾਅਦ ਇਹ ਵਰੁਣ ਅਤੇ ਆਲੀਆ ਦਾ ਦੂਜੀ ਫਿਲਮ ਸੀ। -ਏਐੱਨਆਈ
Advertisement
Advertisement