ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਲੀਆ ਭੱਟ ਨੇ ਰਣਬੀਰ ਕਪੂਰ ਦੇ ਜਨਮ ਦਿਨ ’ਤੇ ਤਸਵੀਰਾਂ ਸਾਂਝੀਆਂ ਕੀਤੀਆਂ

08:13 AM Sep 29, 2024 IST
ਨਵੀਂ ਦਿੱਲੀ: ਬੌਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਆਪਣੇ ਪਤੀ ਰਣਬੀਰ ਕਪੂਰ ਦੇ ਜਨਮ ਦਿਨ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਨ੍ਹਾਂ ਦੀ ਲੜਕੀ ਰਾਹਾ ਵੀ ਨਜ਼ਰ ਆ ਰਹੀ ਹੈ। ਬੌਲੀਵੁੱਡ ਦੇ ਅਦਾਕਾਰ ਨੂੰ ਆਪਣੇ ਜਨਮਦਿਨ ’ਤੇ ਖਾਸਾ ਪਿਆਰ ਮਿਲ ਰਿਹਾ ਹੈ ਪਰ ਆਲੀਆ ਦੀ ਪੋਸਟ ਬਹੁਤ ਪਿਆਰੀ ਹੈ। ਆਪਣੇ ਪਤੀ ਨੂੰ ਜਨਮਦਿਨ ’ਤੇ ਵਿਸ਼ੇਸ਼ ਤੋਹਫਾ ਦਿੰਦਿਆਂ ਆਲੀਆ ਨੇ ਕੁਝ ਅਹਿਮ ਪਲਾਂ ਦੀ ਝਲਕ ਸਾਂਝੀ ਕੀਤੀ ਹੈ ਜੋ ਰਣਬੀਰ ਅਤੇ ਰਾਹਾ ਦੇ ਆਲੇ-ਦੁਆਲੇ ਘੁੰਮਦੀ ਹੈ। ਉਸ ਨੇ ਇਸ ਦੀ ਕੈਪਸ਼ਨ ਵਿੱਚ ਲਿਖਿਆ, ‘ਆਪਣੇ ਜਨਮਦਿਨ ’ਤੇ ਤੁਸੀਂ ਆਪਣੀ ਜ਼ਿੰਦਗੀ ਬੱਚੇ ਵਾਂਗ ਮਹਿਸੂਸ ਕਰਦੇ ਹੋ ਤੇ ਕਦੇ-ਕਦੇ ਤੁਹਾਨੂੰ ਸਿਰਫ ਪਿਆਰ ਭਰੀ ਜੱਫੀ ਦੀ ਲੋੜ ਹੁੰਦੀ ਹੈ।’ ਇਹ ਪੋਸਟ ਸ਼ੇਅਰ ਕਰਨ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਇਸ ਮੌਕੇ ਰਣਬੀਰ ਦੀ ਮਾਂ ਨੀਤੂ ਕਪੂਰ ਨੇ ਵੀ ਪੁੱਤ ਲਈ ਪਿਆਰ ਦਾ ਇਜ਼ਹਾਰ ਕੀਤਾ ਹੈ। ਉਸ ਨੇ ਆਪਣੇ ਬੇਟੇ ਨਾਲ ਸੈਲਫੀ ਸਾਂਝੀ ਕਰਦਿਆਂ ਲਿਖਿਆ, ‘ਜਨਮ ਦਿਨ ਮੁਬਾਰਕ ਮੇਰੀ ਖੁਸ਼ੀ, ਮੇਰਾ ਮਾਣ, ਮੇਰੀ ਪਵਿੱਤਰ ਆਤਮਾ, ਤੁਹਾਨੂੰ ਹਮੇਸ਼ਾ ਢੇਰ ਸਾਰਾ ਪਿਆਰ ਮਿਲੇ ਤੇ ਤੁਸੀਂ ਜੋ ਵੀ ਚਾਹੁੰਦੇ ਹੋ, ਤੁਹਾਨੂੰ ਸਭ ਕੁਝ ਮਿਲੇ।’ ਇਸ ਤੋਂ ਇਲਾਵਾ ਆਯੂਸ਼ਮਾਨ ਖੁਰਾਣਾ ਅਤੇ ਅਰਜੁਨ ਕਪੂਰ ਨੇ ਵੀ ਅਦਾਕਾਰ ਨੂੰ ਪਿਆਰ ਤੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ। -ਏਐੱਨਆਈ
Advertisement
Advertisement