For the best experience, open
https://m.punjabitribuneonline.com
on your mobile browser.
Advertisement

ਆਲੀਆ ਅਤੇ ਰਣਬੀਰ ਹੁਨਰਮੰਦ ਕਲਾਕਾਰ: ਅਮਿਤਾਭ

08:03 AM Oct 02, 2023 IST
ਆਲੀਆ ਅਤੇ ਰਣਬੀਰ ਹੁਨਰਮੰਦ ਕਲਾਕਾਰ  ਅਮਿਤਾਭ
Advertisement

ਨਵੀਂ ਦਿੱਲੀ: ਅਦਾਕਾਰ ਅਮਿਤਾਭ ਬੱਚਨ ਨੇ ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਜੋੜੀ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ‘ਪ੍ਰਤਿਭਾਸ਼ਾਲੀ ਕਲਾਕਾਰ’ ਕਿਹਾ ਹੈ। ‘ਕੌਨ ਬਨੇਗਾ ਕਰੋੜਪਤੀ’ ਸੀਜ਼ਨ 15 ਦੇ ਐਪੀਸੋਡ 34 ਵਿੱਚ, ਮੇਜ਼ਬਾਨ ਅਮਿਤਾਭ ਬੱਚਨ ਨੇ ਭੁਪਾਲ ਤੋਂ ਨਰੇਸ਼ ਰਾਤਰੇ ਦਾ ਹੌਟ ਸੀਟ ’ਤੇ ਸਵਾਗਤ ਕੀਤਾ। ਦਸ ਹਜ਼ਾਰ ਰੁਪਏ ਦੇ ਸਵਾਲ ਲਈ, ਉਸ ਨੂੰ ਪੁੱਛਿਆ ਗਿਆ, ‘ਕਿਸ ਫ਼ਿਲਮ ਦੇ ਮੁੱਖ ਜੋੜੇ ਨੇ 2022 ਵਿੱਚ ਵਿਆਹ ਕਰਵਾਇਆ ਸੀ? ਇਸ ਪ੍ਰਸ਼ਨ ਦੇ ਉੱਤਰ ਵਿਚ ਮੁਕਾਬਲੇਬਾਜ਼ ਨੇ ਫ਼ਿਲਮ ‘ਬ੍ਰਹਮਾਸਤਰ’ ਫ਼ਿਲਮ ਦਾ ਨਾਮ ਲਿਆ। ਬਿੱਗ ਬੀ ਨੇ ਫਿਰ ਕਿਹਾ, ‘ਆਲੀਆ ਭੱਟ ਅਤੇ ਰਣਬੀਰ ਕਪੂਰ ਦਾ ਵਿਆਹ 2022 ਵਿੱਚ ਹੋਇਆ ਸੀ। ਉਹ ਪ੍ਰਤਿਭਾਸ਼ਾਲੀ ਕਲਾਕਾਰ ਹਨ ਅਤੇ ਦੋਵੇਂ ਬਹੁਤ ਚੰਗੇ ਇਨਸਾਨ ਵੀ ਹਨ।’ ਫ਼ਿਲਮ ਵਿੱਚ ਆਲੀਆ ਨੇ ਈਸ਼ਾ, ਅਮਿਤਾਭ ਨੇ ਰਘੂ ਅਤੇ ਸ਼ਾਹਰੁਖ ਖਾਨ ਨੇ ਮੋਹਨ ਭਾਰਗਵ ਦੇ ਕਿਰਦਾਰ ਨਿਭਾਏ ਹਨ। ਹਾਲ ਹੀ ਵਿੱਚ ਆਲੀਆ ਨੂੰ ਰਣਵੀਰ ਸਿੰਘ ਨਾਲ ਰੁਮਾਂਟਿਕ ਕਾਮੇਡੀ ਡਰਾਮਾ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’ ਵਿੱਚ ਰਾਣੀ ਚੈਟਰਜੀ ਦੇ ਰੂਪ ਵਿੱਚ ਦੇਖਿਆ ਗਿਆ ਸੀ। ਜਦਕਿ ਰਣਬੀਰ ਨੂੰ ਆਖਰੀ ਵਾਰ ‘ਤੂ ਝੂਠੀ ਮੈਂ ਮੱਕਾਰ’ ਵਿੱਚ ਦੇਖਿਆ ਗਿਆ ਸੀ। ਰਣਬੀਰ ਹੁਣ ਫ਼ਿਲਮ ‘ਜਾਨਵਰ’ ਵਿਚ ਦਿਖਾਈ ਦੇਵੇਗਾ। -ਆਈਏਐੱਨਐੱਸ

Advertisement

Advertisement
Author Image

Advertisement
Advertisement
×