For the best experience, open
https://m.punjabitribuneonline.com
on your mobile browser.
Advertisement

ਭਾਈ ਮਹਾਂ ਗੁਰਜੋਤ ਸਿੰਘ ਜਗਾਧਰੀ ਦੀ ਐਲਬਮ ਰਿਲੀਜ਼

06:51 AM Oct 10, 2024 IST
ਭਾਈ ਮਹਾਂ ਗੁਰਜੋਤ ਸਿੰਘ ਜਗਾਧਰੀ ਦੀ ਐਲਬਮ ਰਿਲੀਜ਼
ਗੁਰਬਾਣੀ ਐਲਬਮ ਰਿਲੀਜ਼ ਕਰਦੇ ਹੋਏ ਭਾਈ ਦਵਿੰਦਰ ਸਿੰਘ ਸੋਢੀ ਅਤੇ ਹੋਰ। -ਫੋਟੋ: ਗੁਰਿੰਦਰ ਸਿੰਘ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 9 ਅਕਤੂਬਰ
ਪੰਥ ਪ੍ਰਸਿੱਧ ਕੀਰਤਨੀਏ ਸੱਚਖੰਡ ਵਾਸੀ ਭਾਈ ਹਰਬੰਸ ਸਿੰਘ ਜਗਾਧਰੀ ਵਾਲਿਆਂ ਦੇ ਪੋਤਰੇ ਭਾਈ ਮਹਾਂ ਗੁਰਜੋਤ ਸਿੰਘ ਜਗਾਧਰੀ ਦੀ ਗੁਰਬਾਣੀ ਸ਼ਬਦ ਕੀਰਤਨ ਦੀ ਐਲਬਮ ਅੱਜ ਇੱਥੇ ਭਾਈ ਦਵਿੰਦਰ ਸਿੰਘ ਸੋਢੀ ਵੱਲੋਂ ਸੰਗਤ ਭੇਟ ਕੀਤੀ ਗਈ। ਇਸ ਐਲਬਮ ਨੂੰ ਟੀ-ਸੀਰੀਜ਼ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਮੌਕੇ ਭਾਈ ਦਵਿੰਦਰ ਸਿੰਘ ਸੋਢੀ ਨੇ ਕਿਹਾ ਕਿ ਭਾਈ ਹਰਬੰਸ ਸਿੰਘ ਜਗਾਧਰੀ ਵਾਲਿਆਂ ਨੇ 62 ਸਾਲ ਲਗਾਤਾਰ ਕੀਰਤਨ ਅਤੇ ਪ੍ਰਚਾਰ ਦੀ ਸੇਵਾ ਨਿਭਾਈ ਅਤੇ 90 ਤੋਂ ਵੱਧ ਦੇਸ਼ਾਂ ਵਿੱਚ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਕਿਹਾ ਕਿ ਭਾਈ ਮਹਾਂ ਗੁਰਜੋਤ ਸਿੰਘ ਨੂੰ ਕੀਰਤਨ ਕਲਾ ਵਿਰਸੇ ਵਿੱਚ ਮਿਲੀ ਹੈ। ਇਸ ਮੌਕੇ ਭਾਈ ਮਹਾਂ ਗੁਰਜੋਤ ਸਿੰਘ ਨੇ ਕਿਹਾ ਕਿ ਉਹ ਆਪਣੇ ਦਾਦਾ ਜੀ ਦੇ ਦੱਸੇ ਮਾਰਗ ’ਤੇ ਚੱਲਣ ਦੀ ਕੋਸ਼ਿਸ਼ ਕਰਦਿਆਂ ਬਚਪਨ ਤੋਂ ਹੀ ਗੁਰਬਾਣੀ ਨਾਲ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਉਹ ਬਾਰ੍ਹਵੀਂ ਜਮਾਤ ਵਿੱਚ ਪੜ੍ਹਾਈ ਕਰਨ ਦੇ ਨਾਲ-ਨਾਲ ਪਿਛਲੇ ਤਿੰਨ ਸਾਲਾਂ ਤੋਂ ਗੁਰਬਾਣੀ ਦਾ ਪ੍ਰਚਾਰ ਕਰ ਰਹੇ ਹਨ। ਇਸ ਮੌਕੇ ਜਗਦੀਸ਼ ਸਿੰਘ ਡਾਇਰੈਕਟਰ, ਹਰਵਿੰਦਰ ਸਿੰਘ, ਪ੍ਰੀਤਮ ਪ੍ਰਕਾਸ਼ ਸਿੰਘ (ਟੀ-ਸੀਰੀਜ਼), ਕਰਨੈਲ ਸਿੰਘ ਨਾਨਕਸਰ, ਜਿਸਲੀਨ ਕੌਰ, ਪ੍ਰਭਜੋਤ ਸਿੰਘ ਅਤੇ ਖੁਸ਼ਦਿਲ ਸਿੰਘ ਆਦਿ ਮੌਜੂਦ ਸਨ।

Advertisement

Advertisement
Advertisement
Author Image

Advertisement