ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਲਾਲ ਦੀ ਪੰਚਾਇਤ ਨੇ ਟਰਾਂਸਪੋਰਟ ਮੰਤਰੀ ਨੂੰ ਪੱਤਰ ਭੇਜਿਆ

08:29 PM Jun 29, 2023 IST

ਪੱਤਰ ਪ੍ਰੇਰਕ

Advertisement

ਸ਼ੇਰਪੁਰ, 26 ਜੂਨ

ਪਿੰਡ ਅਲਾਲ ਦੀ ਗ੍ਰਾਮ ਪੰਚਾਇਤ ਦੇ ਨ ਨੁਮਾਇੰਦਿਆਂ ਨੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਨੂੰ ਪੱਤਰ ਲਿਖ ਕੇ ਧੂਰੀ-ਬਰਨਾਲਾ ਰੂਟ ‘ਤੇ ਚਲਦੀਆਂ ਪੀਆਰਟੀਸੀ ਦੀਆਂ ਬੱਸਾਂ ਨੂੰ ਵਾਇਆ ਅਲਾਲ ਚਲਾਉਣ ਦੀ ਅਪੀਲ ਕੀਤੀ ਹੈ। ਪਿੰਡ ਦੇ ਸਰਪੰਚ ਕੇਸਰ ਸਿੰਘ, ਪੰਚ ਬਲਵੀਰ ਸਿੰਘ, ਭੁਪਿੰਦਰ ਸਿੰਘ ਤੇ ਹੋਰ ਪੰਚਾਇਤੀ ਨੁਮਾਇੰਦਿਆਂ ਦੇ ਦਸਤਖਤਾਂ ਹੇਠ ਲਿਖੇ ਪੱਤਰ ਬਾਰੇ ਕਿਸਾਨ ਆਗੂ ਕਰਮਜੀਤ ਸਿੰਘ ਅਲਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਤੇ ਬਲਾਕ ਸ਼ੇਰਪੁਰ ਨਾਲ ਸਬੰਧਤ ਪਿੰਡ ਅਲਾਲ ਵਿੱਚੋਂ ਦੀ ਇੱਕ ਵੀ ਪੀਆਰਟੀਸੀ ਦੀ ਬੱਸ ਨਹੀਂ ਲੰਘਦੀ ਸਗੋਂ ਧੂਰੀ-ਬਰਨਾਲਾ ਰੂਟ ‘ਤੇ ਚਲਦੀਆਂ ਪੀਆਰਟੀਸੀ ਦੀਆਂ ਕਈ ਬੱਸਾਂ ਤਕਰੀਬਨ ਤਿੰਨ-ਤਿੰਨ ਕਿੱਲੋਮੀਟਰ ਦੂਰ ਪੈਂਦੇ ਪਿੰਡ ਮੂਲੋਵਾਲ ਤੇ ਸੁਲਤਾਨਪੁਰ ਹੋ ਕੇ ਲੰਘ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਬਰਨਾਲਾ ਤੋਂ ਧੂਰੀ ਆਉਂਦੀਆਂ ਪੀਆਰਟੀਸੀ ਦੀਆਂ ਬੱਸਾਂ ਸੁਲਤਾਨਪੁਰ ਤੋਂ ਵਾਇਆ ਅਲਾਲ ਹੋ ਕੇ ਮੂਲੋਵਾਲ ਵੱਲ ਦੀ ਅੱਗੇ ਜਾ ਸਕਦੀਆਂ ਹਨ ਅਤੇ ਇਸੇ ਤਰ੍ਹਾਂ ਧੂਰੀ ਤੋਂ ਬਰਨਾਲਾ ਜਾਣ ਵਾਲੀਆਂ ਬੱਸਾਂ ਮੂਲੋਵਾਲ ਤੋਂ ਵਾਇਆ ਅਲਾਲ ਸੁਲਤਾਨਪੁਰ ਹੋ ਕੇ ਬਰਨਾਲਾ ਜਾ ਸਕਦੀਆਂ ਹਨ। ਬੀਕੇਯੂ ਰਾਜੇਵਾਲ ਦੇ ਜਨਰਲ ਸਕੱਤਰ ਕਰਮਜੀਤ ਸਿੰਘ ਨੇ ਪਿੰਡ ਅਲਾਲ ਵਿੱਚ ਰੇਲਵੇ ਸਟੇਸ਼ਨ ‘ਤੇ ਰੇਲ ਰੱਡੀ ਦਾ ਠਹਿਰਾਅ ਕਰਨ ਦੀ ਮੰਗ ਕੀਤੀ।

Advertisement

Advertisement
Tags :
ਅਲਾਲਟਰਾਂਸਪੋਰਟਪੰਚਾਇਤਪੱਤਰਭੇਜਿਆਮੰਤਰੀ
Advertisement