ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਸ਼ਾ ਤਸਕਰਾਂ ਖ਼ਿਲਾਫ਼ ਇਕਜੁੱਟ ਹੋਏ ਅਲਾਲ ਵਾਸੀ

06:39 PM Jun 29, 2023 IST
featuredImage featuredImage

ਪੱਤਰ ਪ੍ਰੇਰਕ

Advertisement

ਸ਼ੇਰਪੁਰ, 28 ਜੂਨ

ਪਿੰਡ ਅਲਾਲ ਦੀ ਪੰਚਾਇਤ ਨੇ ਸਰਪੰਚ ਕੇਸਰ ਸਿੰਘ ਦੀ ਅਗਵਾਈ ਹੇਠ ਮੀਟਿੰਗ ਕਰਕੇ ਨਸ਼ਾ ਵੇਚਣ ਵਾਲਿਆਂ ਦੀ ਥਾਣੇ-ਕਚਿਹਰੀ ਮਦਦ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਪੰਚਾਇਤ ਵੱਲੋਂ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਫ਼ੈਸਲਾ ਲੋਕ ਹਿੱਤ ਵਿੱਚ ਲੈਣ ਦਾ ਦਾਅਵਾ ਕੀਤਾ ਗਿਆ ਹੈ। ਸਰਪੰਚ ਕੇਸਰ ਸਿੰਘ ਅਲਾਲ ਨੇ ਪੰਚਾਇਤੀ ਮਤੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪਿੰਡ ਵਿੱਚ ਮੁਨਾਦੀ ਕਰਵਾ ਕੇ ਲੋਕਾਂ ਨੂੰ ਇਸ ਫ਼ੈਸਲੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਕਿ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵੇਚਣ ਵਾਲਾ ਜਾਂ ਕਰਨ ਵਾਲਾ ਪੁਲੀਸ ਦੇ ਸ਼ਿਕੰਜੇ ਵਿੱਚ ਆਉਂਦਾ ਹੈ ਤਾਂ ਕੋਈ ਵੀ ਪੰਚਾਇਤੀ ਨੁਮਾਇੰਦਾ ਉਸ ਦੀ ਮਦਦ ਲਈ ਨਹੀਂ ਜਾਵੇਗਾ। ਪੁਲੀਸ ਰਣੀਕੇ ਚੌਕੀ ਦੇ ਇੰਚਾਰਜ ਕਰਮ ਸਿੰਘ ਨੇ ਕਿਹਾ ਕਿ ਪੰਚਾਇਤ ਦਾ ਮਤਾ ਸ਼ਲਾਘਾਯੋਗ ਤੇ ਨਸ਼ਿਆਂ ਖ਼ਿਲਾਫ਼ ਪੁਲੀਸ ਦੀ ਮੁਹਿੰਮ ਨੂੰ ਉਤਸ਼ਾਹ ਕਰਨ ਵਾਲਾ ਹੈ। ਇਸ ਮੌਕੇ ਬੀਕੇਯੂ ਰਾਜੇਵਾਲ ਯੂਥ ਵਿੰਗ ਦੇ ਜਨਰਲ ਸਕੱਤਰ ਕਰਮਜੀਤ ਸਿੰਘ ਅਲਾਲ ਤੇ ਮੋਹਤਵਰ ਗੁਰਜੰਟ ਸਿੰਘ ਨੇ ਸੰਬੋਧਨ ਕੀਤਾ।

Advertisement

ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਸੈਮੀਨਾਰ ਕਰਵਾਇਆ

ਦੇਵੀਗੜ੍ਹ: ਪੁਲੀਸ ਚੌਕੀ ਭੁਨਰਹੇੜੀ ਵਿੱਚ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਪਿੰਡਾਂ ਦੇ ਪੰਚਾਂ-ਸਰਪੰਚਾਂ ਨੂੰ ਪੁਲੀਸ ਹੈਲਪ ਲਾਈਨ ਐਪਸ ਤੇ ਮੋਬਾਈਲ ਨੰਬਰਾਂ ਤੋਂ ਜਾਣੂ ਕਰਵਇਆ ਗਿਆ। ਚੌਕੀ ਇੰਚਾਰਜ ਗੁਰਜੀਤ ਕੌਰ ਨੇ ਲੋਕਾਂ ਨੂੰ ਨਸ਼ਿਆਂ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ। -ਪੱਤਰ ਪ੍ਰੇਰਕ

Advertisement
Tags :
ਅਲਾਲਇਕਜੁੱਟਖ਼ਿਲਾਫ਼ਤਸਕਰਾਂਵਾਸੀ