For the best experience, open
https://m.punjabitribuneonline.com
on your mobile browser.
Advertisement

ਅਕਸ਼ੈ ਨੇ ‘ਓ ਮਾਈ ਗੌਡ 2’ ਵਿਚਲੇ ਕਿਰਦਾਰ ਦੀ ਝਲਕ ਕੀਤੀ ਸਾਂਝੀ

10:28 AM Jul 10, 2023 IST
ਅਕਸ਼ੈ ਨੇ ‘ਓ ਮਾਈ ਗੌਡ 2’ ਵਿਚਲੇ ਕਿਰਦਾਰ ਦੀ ਝਲਕ ਕੀਤੀ ਸਾਂਝੀ
Advertisement

ਮੁੰਬਈ: ਅਦਾਕਾਰ ਅਕਸ਼ੈ ਕੁਮਾਰ ਨੇ ਦੱਸਿਆ ਕਿ 2011 ਵਿੱਚ ਰਿਲੀਜ਼ ਹੋਈ ਫਿਲਮ ‘ਓ ਮਾਈ ਗੌਡ’ ਦੇ ਦੂਜੇ ਭਾਗ ਦੀ ਪਹਿਲੀ ਝਲਕ (ਟੀਜ਼ਰ) 11 ਜੁਲਾਈ ਨੂੰ ਰਿਲੀਜ਼ ਹੋਵੇਗੀ। ਫਿਲਮ ਦੇ ਦੂਜੇ ਭਾਗ ਵਿੱਚ ਵੀ ਅਕਸ਼ੈ ਕੁਮਾਰ ਹੀ ਮੁੱਖ ਭੂਮਿਕਾ ਨਿਭਾਅ ਰਿਹਾ ਹੈ। ਉਸ ਨੇ ਅੱਜ ਫਿਲਮ ਵਿਚਲੇ ਕਿਰਦਾਰ ਦੀ ਝਲਕ ਸਾਂਝੀ ਕੀਤੀ। ਇਸ ਫਿਲਮ ਵਿੱਚ ਉਹ ਭਗਵਾਨ ਸ਼ਿਵ ਦਾ ਕਿਰਦਾਰ ਨਿਭਾਅ ਰਿਹਾ ਹੈ। ਉਸ ਨੇ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਸਾਂਝੀ ਕਰਦਿਆਂ ਲਿਖਿਆ, ‘‘ਓਐੱਮਜੀ 2 ਦਾ ਟੀਜ਼ਰ 11 ਜੁਲਾਈ ਅਤੇ ਸਿਨੇਮਾਂ ਘਰਾਂ ਵਿੱਚ ਇਹ ਫਿਲਮ 11 ਅਗਸਤ ਨੂੰ ਰਿਲੀਜ਼ ਹੋਵੇਗੀ।’’ ਵੀਡੀਓ ਵਿੱਚ ਅਕਸ਼ੈ ਭਗਵਾਨ ਸ਼ਿਵ ਦੀ ਦਿੱਖ ਵਿੱਚ ਮਣਕਿਆਂ ਦਾ ਹਾਰ ਪਾ ਕੇ ਅਤੇ ਮੱਥੇ ’ਤੇ ਤਿਲਕ ਲਾ ਕੇ ਲੋਕਾਂ ਦੇ ਝੁੰਡ ’ਚੋਂ ਨਿਕਲਦਾ ਦਿਖਾਈ ਦਿੰਦਾ ਹੈ। ਉਸ ਦੇ ਪਿੱਛੇ ‘ਹਰਿ ਹਰਿ ਮਹਾਦੇਵ’ ਦੀ ਆਵਾਜ਼ ਆ ਰਹੀ ਹੈ। ਇਸ ਦੌਰਾਨ ਕੁੱਝ ਪ੍ਰਸ਼ੰਸਕ ਫਿਲਮ ਲਈ ਕਾਫੀ ਉਤਸ਼ਾਹਿਤ ਨਜ਼ਰ ਆਏ ਅਤੇ ਕੁੱਝ ਪ੍ਰਸ਼ੰਸਕਾਂ ਨੇ ਹਾਲ ਹੀ ਦੇ ‘ਆਦਿਪੁਰਸ਼’ ਵਿਵਾਦ ਤੋਂ ਬਾਅਦ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ। ਅਕਸ਼ੈ ਦੀ ਪੋਸਟ ’ਤੇ ਇੱਕ ਪ੍ਰਸ਼ੰਸਕ ਨੇ ਟਿੱਪਣੀ ਕੀਤੀ, ‘‘ਅਕਸ਼ੈ ਜੀ, ਉਮੀਦ ਹੈ ਕਿ ਇਹ ਫਿਲਮ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਵੇਗੀ।’’ ਇਸ ਤੋਂ ਇਲਾਵਾ ਕੁੱਝ ਪ੍ਰਸ਼ੰਸਕਾਂ ਨੇ ਉਤਸ਼ਾਹ ਦਿਖਾਉਂਦਿਆਂ ਕਿਹਾ, ‘‘ਰੌਂਗਟੇ ਖੜ੍ਹੇ ਹੋ ਗਏ ਗੁਰੂ ਜੀ। ਟੀਜ਼ਰ ਦਾ ਇੰਤਜ਼ਾਰ ਹੈ।’’ ਅਮਿਤ ਰਾਏ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਵਿੱਚ ਪੰਕਜ ਤ੍ਰਿਪਾਠੀ, ਯਾਮੀ ਗੌਤਮ ਅਤੇ ਅਰੁਣ ਗੋਵਿਲ ਵੀ ਅਹਿਮ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਇਹ ਫਿਲਮ 11 ਅਗਸਤ ਨੂੰ ਰਿਲੀਜ਼ ਹੋਵੇਗੀ। ਸਨੀ ਦਿਓਲ ਦੀ ‘ਗਦਰ 2’ ਵੀ ਇਸੇ ਦਿਨ ਰਿਲੀਜ਼ ਹੋਵੇਗੀ। -ਆਈਏਐੱਨਐੱਸ

Advertisement

Advertisement
Tags :
Author Image

Advertisement
Advertisement
×