ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਕਸ਼ੈ ਕੁਮਾਰ ਦੀ ਫ਼ਿਲਮ ‘ਖੇਲ ਖੇਲ ਮੇਂ’ ਹੁਣ ਆਜ਼ਾਦੀ ਦਿਵਸ ’ਤੇ ਹੋਵੇਗੀ ਰਿਲੀਜ਼

07:50 AM Jun 14, 2024 IST

ਮੁੰਬਈ:

Advertisement

ਅਦਾਕਾਰ ਅਕਸ਼ੈ ਕਮੁਾਰ ਦੀ ਫ਼ਿਲਮ ‘ਖੇਲ ਖੇਲ ਮੇਂ’ ਹੁਣ ਨਿਰਧਾਰਿਤ ਮਿਤੀ ਤੋਂ ਇੱਕ ਮਹੀਨਾ ਪਹਿਲਾਂ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਨਿਰਮਾਤਾਵਾਂ ਨੇ ਫ਼ਿਲਮ 15 ਅਗਸਤ ਨੂੰ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਹੈ। ਫ਼ਿਲਮ ਨਿਰਮਾਤਾ ਟੀ-ਸੀਰੀਜ਼ ਨੇ ਸੋਸ਼ਲ ਮੀਡੀਆ ’ਤੇ ਫ਼ਿਲਮ ਦੇ ਰਿਲੀਜ਼ ਹੋਣ ਦੀ ਨਵੀਂ ਤਰੀਕ ਬਾਰੇ ਜਾਣਕਾਰੀ ਸਾਂਝੀ ਕੀਤੀ। ਇਹ ਕਾਮੇਡੀ ਡਰਾਮਾ ਫ਼ਿਲਮ ਪਹਿਲਾਂ ਛੇ ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਸੀ। ਟੀ-ਸੀਰੀਜ਼ ਨੇ ਇੰਸਟਾਗ੍ਰਾਮ ’ਤੇ ਪੋਸਟ ਵਿੱਚ ਲਿਖਿਆ, ‘ਇਸ ਸੁਤੰਤਰਤਾ ਦਿਵਸ ’ਤੇ ਹਾਸੇ-ਠੱਠੇ ਲਈ ਤਿਆਰ ਰਹੋ।

15 ਅਗਸਤ, 2024 ਨੂੰ ਆਪਣੇ ਕੈਲੰਡਰ ’ਤੇ ਨਿਸ਼ਾਨ ਲਾ ਲਏ ਜਾਣ ਕਿ ਫ਼ਿਲਮ ‘ਖੇਲ ਖੇਲ ਮੇਂ’ ਸਿਨੇਮਾਘਰਾਂ ਵਿੱਚ ਆਵੇਗੀ।’ ਫਿਲਮ ਦੇ ਨਿਰਦੇਸ਼ਕ ਤੇ ਲੇਖਕ ਮੁਦੱਸਰ ਅਜ਼ੀਜ਼ ਹਨ। ਫ਼ਿਲਮ ਵਿੱਚ ਤਾਪਸੀ ਪੰਨੂ, ਵਾਣੀ ਕਪੂਰ, ਫਰਦੀਨ ਖ਼ਾਨ, ਐਮੀ ਵਿਰਕ, ਆਦਿੱਤਿਆ ਸੀਲ ਅਤੇ ਪ੍ਰਗਿਆ ਜੈਸਵਾਲ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣਗੇ। ਫ਼ਿਲਮ ‘ਖੇਲ ਖੇਲ ਮੇਂ’ ਦਾ ਮੁਕਾਬਲਾ 15 ਅਗਸਤ ਨੂੰ ਬਾਕਸ ਆਫ਼ਿਸ ’ਤੇ ਦੋ ਹੋਰ ਵੱਡੀਆਂ ਫ਼ਿਲਮਾਂ ਜੌਹਨ ਇਬਰਾਹਿਮ ਦੀ ‘ਵੇਦਾ’ ਅਤੇ ਅੱਲੂ ਅਰਜੁਨ ਦੀ ‘ਪੁਸ਼ਪਾ 2: ਦਿ ਰੂਲ’ ਨਾਲ ਹੋਵੇਗਾ। -ਪੀਟੀਆਈ

Advertisement

Advertisement
Tags :
Akhsay Kumarbollywood newsHindi Movie NewsKhel Khel MeinNew Release
Advertisement