ਅਕਸ਼ੈ ਕੁਮਾਰ ਨੇ ਮਰਹੂਮ ਗੁਰਮੀਤ ਬਾਵਾ ਦੇ ਪਰਿਵਾਰ ਨੂੰ 25 ਲੱਖ ਰੁਪਏ ਭੇਜੇ
08:27 AM Jul 07, 2024 IST
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 6 ਜੁਲਾਈ
ਪਦਮ ਭੂਸ਼ਣ ਪ੍ਰਾਪਤ ਮਸ਼ਹੂਰ ਪੰਜਾਬੀ ਲੋਕ ਗਾਇਕਾ ਮਰਹੂਮ ਗੁਰਮੀਤ ਬਾਵਾ ਦੇ ਪਰਿਵਾਰ ਦੀ ਵਿੱਤੀ ਮਦਦ ਵਾਸਤੇ ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅੱਗੇ ਆਏ ਹਨ। ਉਨ੍ਹਾਂ ਨੇ ਮਰਹੂਮ ਗਾਇਕਾ ਦੀ ਧੀ ਗਲੋਰੀ ਬਾਵਾ ਨੂੰ ਸਦਭਾਵਨਾ ਦੇ ਤੌਰ ’ਤੇ 25 ਲੱਖ ਰੁਪਏ ਮਾਇਕ ਮਦਦ ਵਜੋਂ ਭੇਜੇ ਹਨ ਅਤੇ ਉਸ ਨੂੰ ਆਪਣੀ ਛੋਟੀ ਭੈਣ ਆਖਿਆ ਹੈ। ਦੱਸਣਯੋਗ ਹੈ ਕਿ ਇਸ ਪਰਿਵਾਰ ਦੇ ਵਿੱਤੀ ਸੰਕਟ ਵਿੱਚ ਫਸੇ ਹੋਣ ਦਾ ਮਾਮਲਾ ਕੁਝ ਦਿਨ ਪਹਿਲਾਂ ਉਸ ਵੇਲੇ ਸਾਹਮਣੇ ਆਇਆ ਸੀ, ਜਦੋਂ ਗਲੋਰੀ ਬਾਵਾ ਨੇ ਇੱਕ ਵੀਡੀਓ ਰਾਹੀਂ ਆਪਣਾ ਘਰ ਵੇਚਣ ਦੀ ਪੇਸ਼ਕਸ਼ ਕੀਤੀ। ਗਾਇਕਾ ਗੁਰਮੀਤ ਬਾਵਾ, ਉਨ੍ਹਾਂ ਦੇ ਪਤੀ ਕਿਰਪਾਲ ਸਿੰਘ ਬਾਵਾ ਅਤੇ ਬੇਟੀ ਲਾਚੀ ਬਾਵਾ ਤਿੰਨਾਂ ਦੀ ਮੌਤ ਹੋ ਚੁੱਕੀ ਹੈ। ਪਰਿਵਾਰ ਵਿੱਚ ਪਿੱਛੇ ਉਸ ਦੀ ਧੀ ਗਲੋਰੀ ਬਾਵਾ ਪਰਿਵਾਰ ਨੂੰ ਚਲਾ ਰਹੀ ਹੈ।
Advertisement
Advertisement