ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਕਸ਼ੈ ਕੁਮਾਰ ਨੇ ਅਦਾਕਾਰਾ ਰਾਧਿਕਾ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ

07:32 AM Jul 10, 2024 IST

ਮੁੰਬਈ:

Advertisement

ਅਦਾਕਾਰ ਅਕਸ਼ੈ ਕੁਮਾਰ ਨੇ ਆਪਣੀ ਨਵੀਂ ਫ਼ਿਲਮ ‘ਸਿਰਫਿਰਾ’ ਦੀ ਕੋ-ਸਟਾਰ ਰਾਧਿਕਾ ਮਦਾਨ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ ਹਨ। ਅਕਸ਼ੈ ਨੇ ਦੱਸਿਆ ਕਿ ਕਿਵੇਂ ਇਸ ਫ਼ਿਲਮ ’ਚ ਮਹਾਰਾਸ਼ਟਰੀ ਕੁੜੀ ਬਣਨ ਲਈ ਰਾਧਿਕਾ ਨੇ ਮਿਹਨਤ ਕੀਤੀ ਤੇ ਖੁਦ ਨੂੰ ਇਸ ਕਿਰਦਾਰ ’ਚ ਢਾਲਿਆ ਹੈ। ਦੱਸਣਯੋਗ ਹੈ ‘ਸਿਰਫਿਰਾ’ ’ਚ ਰਾਧਿਕਾ ਨੇ ਰਾਣੀ ਵਜੋਂ ਉਤਸ਼ਾਹੀ ਮਹਾਰਾਸ਼ਟਰੀ ਮੁਟਿਆਰ ਦਾ ਕਿਰਦਾਰ ਨਿਭਾਇਆ ਹੈ, ਜੋ ਹਰ ਮੁਸ਼ਕਿਲ ਦਾ ਦ੍ਰਿੜ੍ਹ ਇਰਾਦੇ ਨਾਲ ਸਾਹਮਣਾ ਕਰਦੀ ਹੈ। ਅਕਸ਼ੈ ਦਾ ਕਹਿਣਾ ਹੈ ਕਿ ਰਾਧਿਕਾ ਨੇ ਮਰਾਠੀ ਸੱਭਿਆਚਾਰ ਦੀਆਂ ਬਾਰੀਕੀਆਂ ਨੂੰ ਸਮਝਿਆ ਤੇ ਆਪਣੇ ਕਿਰਦਾਰ ਰਾਹੀਂ ਉਨ੍ਹਾਂ ਦਾ ਬਾਖੂਬੀ ਚਿਤਰਣ ਕੀਤਾ ਹੈ। ਅਕਸ਼ੈ ਨੇ ਰਾਧਿਕਾ ਦੀ ਅਦਾਕਾਰੀ ਦੀ ਤਾਰੀਫ਼ ਕਰਦਿਆਂ ਕਿਹਾ, ‘‘ਇਹ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਸੀ, ਮੈਨੂੰ ਨਹੀਂ ਪਤਾ ਕਿ ਤੁਸੀਂ ਸਾਰੇ ਉਸ ਬਾਰੇ ਕੀ ਸੋਚਦੇ ਹੋ? ਉਹ ਮਹਾਰਾਸ਼ਟਰੀ ਨਹੀਂ ਸੀ ਪਰ ਉਸ ਨੇ ਮਰਾਠੀ ਹੋਣ ਦਾ ਕਿਰਦਾਰ ਬਹੁਤ ਵਧੀਆ ਤਰੀਕੇ ਨਿਭਾਇਆ ਹੈ, ਉਹ ਬਹੁਤ ਵਧੀਆ ਮਰਾਠੀ ਬੋਲੀ ਹੈ। ਉਸ ਦੀ ਭਾਸ਼ਾ ਬਹੁਤ ਵਧੀਆ ਸੀ ਤੇ ਉਸ ਨੇ ਮਰਾਠੀ ਸਿੱਖਣ ਲਈ ਕਲਾਸਾਂ ਵੀ ਲਾਈਆਂ ਜਿਸ ਲਈ ਉਸ ਨੇ ਕਾਫੀ ਮਿਹਨਤ ਕੀਤੀ ਹੈ।’’ ਦੱਸਣਯੋਗ ਹੈ ਕਿ ‘ਸਿਰਫਿਰਾ’ ਤਾਮਿਲ ਫ਼ਿਲਮ ‘ਸੁਰਾਰਾਈ ਪੋਟਰੂ’ ਦਾ ਰੀਮੇਕ ਹੈ। ਇਹ ਫ਼ਿਲਮ 12 ਜੁਲਾਈ ਨੂੰ ਰਿਲੀਜ਼ ਹੋਵੇਗੀ। -ਆਈਏਐੱਨਐੱਸ

Advertisement
Advertisement