ਮਹਿਮਾਨਾਂ ਨੂੰ ਖਾਣੇ ’ਤੇ ਸੱਦ ਕੇ ਆਪ ਸੌਂ ਗਿਆ ਅਕਸ਼ੈ ਕੁਮਾਰ
ਮੁੰਬਈ: ਬੌਲੀਵੁੱਡ ਸਟਾਰ ਅਕਸ਼ੈ ਕੁਮਾਰ ਅਨੁਸ਼ਾਸਨ ਵਿੱਚ ਰਹਿਣਾ ਤੇ ਸਮੇਂ ਸਿਰ ਸੌਣਾ ਪਸੰਦ ਕਰਦਾ ਹੈ ਤੇ ਇਸ ਲਈ ਉਹ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰਦਾ। ਹਾਲ ਹੀ ਵਿੱਚ ਅਕਸ਼ੈ ਕੁਮਾਰ ਨੇ ਬੌਲੀਵੁੱਡ ਅਦਾਕਾਰਾਂ ਤੇ ਮਿੱਤਰਾਂ ਵਿਵੇਕ ਓਬਰਾਏ ਤੇ ਰਿਤੇਸ਼ ਦੇਸ਼ਮੁਖ ਨੂੰ ਆਪਣੇ ਘਰ ਰਾਤ ਦੇ ਖਾਣੇ ’ਤੇ ਸੱਦਿਆ। ਇਸ ਦੌਰਾਨ ਸਾਰਿਆਂ ਨੇ ਪਾਰਟੀ ਦਾ ਆਨੰਦ ਮਾਣਿਆ ਪਰ ਇਸ ਤੋਂ ਬਾਅਦ ਅਕਸ਼ੈ ਗਾਇਬ ਹੋ ਗਿਆ ਅਤੇ ਉਸ ਦੇ ਮਹਿਮਾਨ ਇੰਤਜ਼ਾਰ ਕਰਦੇ ਰਹੇ ਕਿ ਅਕਸ਼ੈ ਹੁਣ ਆਵੇਗਾ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਸੌਂ ਗਿਆ ਹੈ ਤੇ ਇਸ ਕਰ ਕੇ ਮਹਿਮਾਨਾਂ ਨੂੰ ਉਸ ਦੇ ਘਰ ਤੋਂ ਜਲਦੀ ਜਾਣਾ ਪਿਆ। ਇਸ ਸਬੰਧੀ ਵਿਵੇਕ ਓਬਰਾਏ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਦੱਸ ਰਿਹਾ ਹੈ ਕਿ ਉਹ ਰਿਤੇਸ਼ ਨਾਲ ਅਕਸ਼ੈ ਦੇ ਘਰ ਡਿਨਰ ਕਰਨ ਗਏ। ਵਿਵੇਕ ਨੇ ਕਿਹਾ, ‘ਅਸੀਂ ਅੱਕੀ ਭਾਈ ਦੇ ਘਰ ਮਜ਼ੇ ਕਰ ਰਹੇ ਸਾਂ। ਇਸ ਤੋਂ ਬਾਅਦ ਰਾਤ 9:30 ਵਜੇ ਅਕਸ਼ੈ ਉੱਠ ਕੇ ਚਲਾ ਗਿਆ। ਅਸੀਂ ਸੋਚਿਆ ਕਿ ਉਹ ਵਾਸ਼ਰੂਮ ਗਿਆ ਹੋਵੇਗਾ। ਅਸੀਂ ਘੜੀ ਦੇਖੀ ਤਾਂ 10 ਵੱਜ ਚੁੱਕੇ ਸਨ। ਫਿਰ ਅਸੀਂ ਰਾਤ ਦੇ 11 ਵਜੇ ਦੁਬਾਰਾ ਘੜੀ ਦੇਖੀ ਤਾਂ ਵੀ ਅਕਸ਼ੈ ਵਾਪਸ ਨਹੀਂ ਆਇਆ। ਇਸ ਤੋਂ ਬਾਅਦ ਉਸ ਦੀ ਪਤਨੀ ਨੇ ਆ ਕੇ ਕਿਹਾ, ‘ਤੁਸੀਂ ਲੋਕ ਆਪੋ ਆਪਣੇ ਘਰ ਜਾਓ, ਕਿਉਂਕਿ ਅਕਸ਼ੈ ਸੌਂ ਗਿਆ ਹੈ।’ -ਆਈਏਐੱਨਐੱਸ